ਸ਼ਹੀਦ ਭਾਈ ਸਰਵਣ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ 3 ਰੋਜਾ ਗੁਰਮਤਿ ਸਮਾਗਮ ਪਿੰਡ ਵਾੜਾ ਸ਼ੇਰ ਸਿੰਘ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਪਹਿਲੇ ਦਿਨ ਦੀਵਾਨ ਸਜੇ।

ਤਰਨਤਾਰਨ (ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ) ਜੂਨ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਜੂਝ ਕੇ ਸ਼ਹਾਦਤ ਪਾਉਣ ਵਾਲੇ ਸ਼ਹੀਦ ਭਾਈ ਸਰਵਣ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਸ਼ਹੀਦ ਭਾਈ ਸਰਵਣ ਸਿੰਘ ਜੀ ਦੀ ਧਰਮ ਸੁਪਤਨੀ ਬੀਬੀ ਗੁਰਵਿੰਦਰ ਕੌਰ ਸਮੂਹ ਪਰਿਵਾਰ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਵਾੜਾ ਸ਼ੇਰ ਸਿੰਘ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਿਖੇ ਕਰਵਾਇਆ ਜਾ ਰਿਹਾ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾ ਕੇ ਪਹਿਲੇ ਦਿਨ ਦੀਵਾਨ ਦੀ ਆਰੰਭਤਾ ਕੀਤੀ ਗਈ । ਰਾਗੀ ਜਥਾ ਬੀਬੀ ਰਾਜਵਿੰਦਰ ਕੌਰ ਬਟਾਲੇ ਵਾਲਿਆਂ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ ਇੰਟਰਨੈਸ਼ਨਲ ਪੰਥਕ ਦਲ ਅਸਟਰੀਆ ਯੂਰਪ ਦੇ ਮੀਤ ਪ੍ਰਧਾਨ ਜਥੇਦਾਰ ਬਾਬਾ ਜਰਨੈਲ ਸਿੰਘ ਜੀ ਜੈਤੋ ਸਰਜਾ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਨਾਲ ਹੀ ਸੰਤ ਬਾਬਾ ਸਰਵਣ ਸਿੰਘ ਜੀ ਮਲਕਪੁਰ ਵਾਲੇ ਸਿੰਘਾਂ ਸਮੇਤ ਪਹੁੰਚ ਕੇ ਆਪਣੀ ਹਾਜ਼ਰੀ ਭਰੀ। ਮਨਪ੍ਰੀਤ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ ਤਰਨਤਾਰਨ ਨੇ ਬੋਲਦਿਆਂ ਦੱਸਿਆ ਜੋ ਸ਼ਹੀਦ ਭਾਈ ਸਰਵਣ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਦਿਨ ਰੋਜ਼ ਗੁਰਮਤਿ ਸਮਾਗਮ ਚੱਲਣਗੇ ਜੋ ਅੱਜ ਪਹਿਲੇ ਦਿਨ ਦੀਵਾਨਾਂ ਦੀ ਆਰੰਭਤਾ ਹੋਈ ਹੈ। ਸਵੇਰੇ ਐਤਵਾਰ ਸ਼ਾਮ ਨੂੰ ਸੰਤ ਬਾਬਾ ਪ੍ਰਤਾਪ ਸਿੰਘ ਜੀ ਗੋਬਿੰਦ ਬਾਗ ਵਾਲੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸੋਮਵਾਰ ਨੂੰ ਰਾਗੀ ਢਾਡੀ ਕਵੀਸ਼ਰ ਸਿੰਘ ਪਹੁੰਚ ਕੇ ਹਰਿ ਜਸ ਸਰਵਣ ਕਰਵਾਉਣਗੇ। ਨਾਲ ਹੀ ਸੰਤ ਮਹਾਂਪੁਰਖ ਵਿਸ਼ੇਸ਼ ਤੌਰ ਤੇ ਪਹੁੰਚਣਗੇ।
ਇਸੇ ਤਰ੍ਹਾਂ ਸ਼ਹੀਦ ਭਾਈ ਸਰਵਣ ਸਿੰਘ ਜੀ ਦੇ ਸਪੁੱਤਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਚੀਫ ਐਡਵਾਈਜ਼ਰ ਪੰਜਾਬ ਬਾਬਾ ਸੱਜਣ ਸਿੰਘ ਜੀ ਵੱਲੋਂ ਸਮੂਹ ਆਏ ਹੋਏ  ਮਹਾਂਪੁਰਖਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਜੀ ਆਇਆ ਕਿਹਾ।ਇਸ ਮੌਕੇ ਭਾਈ ਗੁਰਭੇਜ ਸਿੰਘ ਜੀ ਭੈਣੀ ਮੱਸਾ ਸਿੰਘ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਸ੍ਰ ਸੁਖਦੇਵ ਸਿੰਘ ਮੈਂਬਰ, ਸ੍ਰ ਪਿਸ਼ੋਰਾ ਸਿੰਘ, ਸ੍ਰ ਰਾਜ ਸਿੰਘ, ਸ੍ਰ ਜਸਵੰਤ ਸਿੰਘ ਅਤੇ ਹੋਰ ਬੇਅੰਤ ਸੰਗਤਾਂ ਹਾਜ਼ਰ ਸਨ।

Leave a Reply