

(ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ)ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਅਤੀ ਨਜ਼ਦੀਕੀ, ਰੌਸ਼ਨ ਦਿਮਾਗ ਸ਼ਖਸੀਅਤ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਸੰਧੂ ਦੀ ਮਹਾਨ ਯਾਦ ਨੂੰ ਸਮਰਪਿਤ ਪੰਥਕ ਸਮਾਗਮ ਪਿੰਡ ਮੱਟੀਆ ਤਹਿਸੀਲ ਅਜਨਾਲਾ ਵਿਖੇ ਕਰਵਾਇਆ ਗਿਆ ਸਮਾਗਮ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਪਹੁੰਚੀਆਂ ਜਿਸ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਅਤਿ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਹੁਰਾਂ ਨੇ ਹਾਜਰੀ ਭਰੀ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਸੰਧੂ ਦੇ ਜੀਵਨੀ ਤੇ ਚਾਨਣਾ ਪਾਇਆ ਨਾਲ ਹੀ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਮੁੱਦੇ ਤੇ ਇਨਸਾਫ ਲੈਣ ਲਈ 10 ਤਰੀਕ ਨੂੰ ਜਲੰਧਰ ਵਿਖੇ ਮੀਟਿੰਗ ਵਿੱਚ ਪਹੁੰਚਣ ਲਈ ਸੰਗਤਾਂ ਨੂੰ ਬੇਨਤੀ ਕੀਤੀ। ਇਸ ਮੌਕੇ ਇੰਟਰਨੈਸ਼ਨਲ ਪੰਥਕ ਦਲ ਅਸਟਰੀਆ ਯੂਰਪ ਦੇ ਪ੍ਰਧਾਨ ਜਥੇਦਾਰ ਬਾਬਾ ਨਛੱਤਰ ਸਿੰਘ ਜੀ ਭੈਣੀ ਮੱਸਾ ਸਿੰਘ, ਜਥੇਦਾਰ ਵਜ਼ੀਰ ਸਿੰਘ ਜੀ ਵਾਂ ਸੀਨੀਅਰ ਪ੍ਰਧਾਨ ਤਰਨ ਤਾਰਨ, ਭਾਈ ਗੁਰਭੇਜ ਸਿੰਘ ਜੀ ਭੈਣੀ ਮੱਸਾ ਸਿੰਘ ਜਿਲਾ ਪ੍ਰਧਾਨ ਤਰਨ ਤਾਰਨ, ਭਾਈ ਈਸ਼ਰ ਸਿੰਘ ਜੀ ਮੀਤ ਪ੍ਰਧਾਨ ਅੰਮ੍ਰਿਤਸਰ ਧਾਰਮਿਕ ਵਿੰਗ ਹਾਜਰ ਸਨ।