
ਫੈਡਰੇਸ਼ਨ ਦੇ ਪੁਰਾਣੇ ਮਿਹਨਤੀ ਆਗੂਆ ਨੂੰ ਸ਼ੋਮਣੀ ਅਕਾਲੀ ਦਲ ਵਿੱਚ ਦਿੱਤੀ ਜਾਵੇਗੀ ਵਿਸ਼ੇਸ਼ ਤੌਰ ਤੇ ਜਗ੍ਹਾ –ਸੁਖਬੀਰ ਸਿੰਘ ਬਾਦਲ
ਸ੍ਰੀ ਹਰਗੋਬਿੰਦਪੁਰ 11 ਫਰਵਰੀ (ਕੁਲਜੀਤ ਸਿੰਘ ਖੋਖਰ) ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਸਾਬਕਾ ਉਪ ਮੁੱਖ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੌਮਣੀ ਵੱਲੋਂ ਅੱਜ ਵਿਸ਼ੇਸ਼ ਤੌਰ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਰਪ੍ਰਸਤ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਪਾਰਟੀ ਦੀ ਪ੍ਰਤੀ ਦਿਨ ਰਾਤ ਦਿੱਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਬਾਦਲ ਵੱਲੋਂ ਥਾਪੜਾ ਦਿੱਤਾ ਗਿਆ ਤੇ ਪੀਰ ਮੁਹੰਮਦ ਨਾਲ ਸਿਆਸੀ ਨੁਕਤੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੂੰ ਬੁਲੰਦੀਆਂ ਤੱਕ ਪਹੁੰਚਣ ਵਾਲੇ ਇਹ ਮਿਹਨਤੀ ਆਗੂਆ ਹਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਉਨ੍ਹਾਂ ਦੇ ਮਿਹਨਤੀ ਵਰਕਰਾਂ ਮਿਹਨਤੀ ਵਰਕਰਾਂ ਦੀ ਸੋਚ ਸਦਕਾ ਅੱਜ ਪੰਜਾਬ ਦੇ ਲੋਕਾਂ ਤੱਕ ਸ਼ੋਮਣੀ ਅਕਾਲੀ ਦੀ ਅਵਾਜ਼ ਘਰ ਘਰ ਵਿੱਚ ਗੂੰਜੀ ਗਈ ਹੈ।
ਪੀਰਮੁਹੰਮਦ ਨੇ ਅੱਗੇ ਕਿਹਾ ਕਿ,ਸ਼ੋਮਣੀ ਅਕਾਲੀ ਦਲ ਦੇ ਮਿਹਨਤੀ ਵਰਕਰਾਂ ਦੀਆਂ ਕੁਰਬਾਨੀਆਂ ਸਦਕਾ ਹੀ ਭਾਰਤ ਦੀ ਆਜ਼ਾਦੀ ਲਹਿਰ ’ਚ ਪੰਜਾਬ ਦੇ ਮੋਹਰੀ ਯੋਗਦਾਨ ਪਿੱਛੇ ਵੀ ਅਕਾਲੀ ਦਲ ਦੀ ਜਥੇਬੰਦਕ ਪ੍ਰੇਰਨਾ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਆਜ਼ਾਦੀ ਦੀਆਂ ਲਹਿਰਾਂ ’ਚੋਂ ਇਕੱਲੀ ਅਕਾਲੀ ਲਹਿਰ ਦੌਰਾਨ ਹੀ 500 ਅਕਾਲੀ ਕਾਰਕੁੰਨ ਸ਼ਹੀਦ ਹੋਏ ਸਨ। ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪ੍ਰਭਾਵਸ਼ਾਲੀ ਖੇਤਰੀ ਰਾਜਨੀਤਕ ਪਾਰਟੀ ਵਜੋਂ ਉੱਭਰਿਆ ਸੀ। ਅੱਜ ਸਮੇਂ ਦੀ ਲੋੜ ਅਨੁਸਾਰ ਸ਼ੋਮਣੀ ਅਕਾਲੀ ਦਲ ਬੁਲੰਦੀਆਂ ਤੱਕ ਪਹੁੰਚਣ ਲਈ ਵਰਕਰਾਂ ਵੱਲੋਂ ਕੁਰਬਾਨੀ ਦੇਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਮੁੱਖ ਰੱਖਦਿਆਂ ਸ਼ੋਮਣੀ ਅਕਾਲੀ ਦਲ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਣ ਲਈ ਇਹਨਾਂ ਦੀ ਸਮੁੱਚੀ ਟੀਮ ਦੀ ਡਿਊਟੀ ਲਗਾਈ ਗਈ ਹੈ। ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਮਿਹਨਤੀ ਆਗੂਆ ਨੂੰ ਸ਼ੋਮਣੀ ਅਕਾਲੀ ਦਲ ਵਿੱਚ ਦਿੱਤੀ ਜਾਵੇਗੀ ਵਿਸ਼ੇਸ਼ ਤੌਰ ਤੇ ਦਿੱਤੀ ਜਾਵੇਗੀ ਜਗ੍ਹਾ । ਇਸ ਮੌਕੇ ਫੈਡਰੇਸ਼ਨ ਦੇ ਪੁਰਾਣੇ ਆਗੂ ਗੁਰਮੁੱਖ ਸਿੰਘ ਸੰਧੂ , ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਗਗਨਦੀਪ ਸਿੰਘ ਰਿਆੜ,ਸਮਸੇਰ ਸਿੰਘ ਸੇਖੋ ਹਰਭਿੰਦਰ ਸਿੰਘ ਸੰਧੂ , ਸੁਖਵਿੰਦਰ ਸਿੰਘ ਦੀਨਾਨਗਰ, ਲਵਪ੍ਰੀਤ ਸਿੰਘ ਬਟਾਲਾ, ਸਰਬਜੀਤ ਸਿੰਘ ਸੈਪੀ, ਲਖਵਿੰਦਰ ਸਿੰਘ ਸਰਪੰਚ ਅਰਾਈਆਵਾਲਾ, ਸਰਪੰਚ ਸੁਖਪਾਲ ਸਿੰਘ ਗੁਰਾਲੀ , ਸਰਪੰਚ ਜਿਉਣ ਸਿੰਘ, ਸਰਪੰਚ ਅਜੀਤ ਸਿੰਘ ਸੰਧੂ ਸਰਪੰਚ ਸਾਰਜ ਸਿੰਘ ਪੰਜਾਬ ਸਿੰਘ ਸਦਰਵਾਲਾ, ਸਰਪੰਚ ਹਰਨਾਮ ਸਿੰਘ ਕਿਲੀ ਨੌਆਬਾਦ, ਬੂਟਾ ਸਿੰਘ ਦੌਲਤਪੁਰਾ ਕੁਲਵਿੰਦਰ ਸਿੰਘ ਗਿੱਲ ਸਰਪੰਚ ਸੰਤੂਵਾਲਾ ਸੁਖਦੇਵ ਸਿੰਘ ਅਮਨਦੀਪ ਸਿੰਘ ਰਿਆੜ, ਡਾਕਟਰ ਰਣਜੀਤ ਸਿੰਘ ਹਰਚੋਵਾਲ, ਭੁਪਿੰਦਰ ਸਿੰਘ ਗਿੱਲ,ਆਦਿ ਆਗੂ ਹਾਜਰ ਸਨ।