ਸਿਰਫ਼ ਡਾਕਟਰਾਂ ਨੂੰ ਹੀ ਨਹੀਂ ਬਲਕਿ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੀ ਹਰ ਮਹਿਲਾ ਨੂੰ ਮਿਲਣਾ ਚਾਹੀਦਾ ਹੈ ਸੁਰੱਖਿਆ ਦਾ ਭਰੋਸਾ :-ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ  

ਚੌਕ ਮਹਿਤਾ14 ਸਤੰਬਰ (  ਬਾਬਾ ਸੁਖਵੰਤ ਸਿੰਘ ਚੰਨਣਕੇ  )ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਡਾਕਟਰਾਂ ਦੇ ਮੁਕਾਬਲੇ ਦਰਜਾ ਤਿੰਨ ਅਤੇ ਦਰਜਾ ਚਾਰ ਵਿੱਚ ਮਹਿਲਾ ਸਟਾਫ ਦੀ ਬਹੁਤਾਤ ਛੇ ਗੁਣਾਂ ਜਿਆਦਾ ਹੈ। ਹਸਪਤਾਲ ਦੇ ਵਿੱਚ ਲਗਭਗ 150 ਤੋਂ ਵੱਧ ਮਹਿਲਾ ਕਰਮਚਾਰਨਾਂ , ਪੈਰਾ ਮੈਡੀਕਲ ਸਟਾਫ ਕੰਮ ਕਰਦਾ ਹੈ।  ਇਸ ਲਈ ਸੁਰੱਖਿਆ ਸਿਰਫ ਡਾਕਟਰਾਂ ਨੂੰ ਹੀ ਨਹੀਂ ਚਾਹੀਦੀ ਹੈ, ਬਲਕਿ ਇਹ ਸੁਰੱਖਿਆ ਸਾਰੀਆਂ ਮਹਿਲਾ ਸਟਾਫ ਦਾ ਹੈ,  ਸੁਰੱਖਿਆ ਦੀ ਹੱਕਦਾਰ ਹਰੇਕ ਔਰਤ ਹੈ। ਹਰ ਮਹਿਲਾ ਦੀ ਸੁਰੱਖਿਆ ਯਕੀਨਨ ਹੋਣੀ ਚਾਹੀਦੀ ਹੈ।  ਜਿਥੋਂ ਤੱਕ ਕਿ ਏ ਸੀ ਪੀ 4-9-14 ਸਾਲਾਂ ਤਰੱਕੀ ਦਾ ਸਵਾਲ ਹੈ ਤਾਂ ਉਸ ਦਾ ਗੱਲਬਾਤ ਰਾਹੀਂ ਸ਼ਾਂਤਮਈ ਢੰਗ ਅਪਣਾ ਕੇ ਸਰਕਾਰ ਪਾਸੋਂ 4 -9 -14 ਸਾਲਾਂ ਤਰੱਕੀ ਦੀ ਮੰਗ ਕਰਨੀ ਚਾਹੀਦੀ ਹੈ।  ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੀ ਹਰ ਮਹਿਲਾ ਦੀ ਸੁਰਕਸ਼ਾ ਨੂੰ ਯਕੀਨਨ ਬਣਾਉਣਾ ਚਾਹੀਦਾ ਹੈ । ਸਰਕਾਰ ਤੋਂ ਜੇਕਰ ਕੋਈ ਮੰਗ ਹੈ ਤਾਂ ਉਸਦਾ ਗੱਲਬਾਤ ਰਾਹੀਂ ਸ਼ਾਂਤੀ ਪ੍ਰਸਤਾਵ  ਸ਼ਾਂਤਮਈ ਢੰਗ ਅਪਣਾਉਣਾ ਚਾਹੀਦਾ ਹੈ। ਇਸਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ, ਸਿਵਲ ਹਸਪਤਾਲ ਅੰਮ੍ਰਿਤਸਰ ਦੀਆਂ ਬਾਹਰਲੀਆਂ ਦੀਵਾਰਾਂ ਨੂੰ ਉੱਚਾ ਚੁੱਕਣ ਚਾਹੀਦਾ ਹੈ, ਸਿਵਲ ਹਸਪਤਾਲ ਦੇ ਚਾਰ ਚੁਫੇਰੇ ਸੀ ਸੀ ਟੀ ਵੀ ਕੈਮਰੇ ਲਗਵਾਏ ਜਾਣ।