
ਧੂਰੀ ( ਰਣਜੀਤ ਸਿੰਘ ਪੇਧਨੀ ) ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ, ਸਿਮਰਨਜੀਤ ਸਿੰਘ ਮਾਨ ਵੱਲੋਂ ਭਾਨੇ ਸਿੱਧੂ ਦੇ ਹੱਕ ਵਿੱਚ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਤਰੀਕ ਨੂੰ ਭਾਨੇ ਸਿੱਧੂ ਦੇ ਹੱਕ ਵਿੱਚ ਮੁੱਖ ਮੰਤਰੀ ਦੇ ਘਰ ਦਾ ਘਰਾਓ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਪਾਰਟੀਆਂ ਦੇ ਆਗੂਆਂ ਨੂੰ ਪਹਿਲਾਂ ਹੀ ਉਹਨ੍ਾਂ ਨੂੰ ਘਰੋਂ ਨਹੀਂ ਨਿਕਲਣ ਦਿੱਤਾ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਬੰਦ ਕਰ ਦਿੱਤਾ ਗਿਆ। ਤੇ ਤਹਿਤ ਥਾਣਾ ਸ਼ੇਰਪੁਰ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਕਾਲਾਬੂਲਾ ਨੂੰ ਉਹਨਾਂ ਦੇ ਘਰ ਵਿੱਚ ਹੀ ਬੰਦ ਕਰਕੇ ਰੱਖਿਆ ਗਿਆ। ਇਸ ਮੌਕੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ, ਕਾਲਾਬੂਲਾ ਨੇ ਕਿਹਾ ਇਹ ਕਿ ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜੋ ਕਿਸੇ ਤੋਂ ਦਬਣ ਵਾਲੀ ਨਹੀਂ,ਸਰਕਾਰ ਇਸ ਕਾਰਨਾਮਾ ਅਤਿ ਨਿੰਦਣਯੋਗ ਹੈ। ਇਸ ਮੌਕੇ ਉਹਨਾਂ ਦੇ ਨਾਲ ਸਿੰਘ ਭੱਠਲ,ਦਲਵੀਰ ਸਿੰਘ ਦਲਜੀਤ ਸਿੰਘ ਕਾਲਾ ਧੀਰਾ,ਨਰਿੰਦਰ ਸਿੰਘ ਨਿੰਦਰਾ,ਕਰਮਜੀਤ ਸਿੰਘ,ਜੰਗੀਰ ਸਿੰਘ,ਧਰਮਜੀਤ ਸਿੰਘ,ਜਸਵੀਰ ਸਿੰਘ ਕਾਲਾ ਭਗਵਾਨ ਸਿੰਘ ਭਾਨ ਮਿਸਤਰੀ ਮੱਘਰ ਸਿੰਘ,ਰਣਜੀਤ ਸਿੰਘ ਦਾਰਾ ਕਾਲਾਬੂਲਾ, ਆਦਿ ਆਗੂ ਹਾਜ਼ਰ ਸਨ।