
ਜਗਰਾਉਂ -(ਵਰਿਆਮ ਹਠੂਰ) ਇਤਿਹਾਸਕ ਕਸਬਾ ਹਠੂਰ ਦੇ ਸੱਤਿਆ ਐਲੀਮੈਂਟਰੀ ਸਕੂਲ ਵਿੱਚ ਹੈੱਡ ਟੀਚਰ ਮੈਡਮ ਸੀਮਾ ਰਾਣੀ ਦੀ ਦੇਖ ਰੇਖ ਹੇਠ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸਟੇਟ ਬੈਂਕ ਆਫ ਇੰਡੀਆ ਤੋਂ ਹਠੂਰ ਬ੍ਰਾਂਚ ਦੇ ਮੈਨੇਜਰ ਸ਼੍ਰੀ ਸੰਜੇ ਕੁਮਾਰ, ਅਧਿਆਪਕਾ ਸ਼੍ਰੀ ਮਤੀ ਸਵਰਨ ਕੌਰ ਅਤੇ ਸ੍ਰੀ ਮਤੀ ਗੁਰਸ਼ਰਨ ਕੌਰ ਨੇ ਕੌਰ ਨੇ ਸ਼ਿਰਕਤ ਕੀਤੀ, ਇਸ ਮੌਕੇ ਸਕੂਲ ਦੇ ਬੱਚਿਆਂ ਨੇ ਮਿਹਨਤ ਨਾਲ ਸਾਇੰਸ ਦੇ ਮਾਡਲ ਬਣਾਏ, ਅਤੇ ਆਏ ਹੋਏ ਮਹਿਮਾਨਾਂ ਨੂੰ ਉਨ੍ਹਾਂ ਦੇ ਵਰਕ ਅਤੇ ਖ਼ਾਸੀਅਤ ਬਾਰੇ ਜਾਣੂੰ ਕਰਵਾਇਆ, ਬੱਚਿਆਂ ਦੇ ਬਣਾਏ ਹੋਏ ਮਾਡਲ ਵੇਖ ਕੇ ਮਹਿਮਾਨ ਖੁਸ਼ ਨਜ਼ਰ ਆਏ ਤੇ ਉਨ੍ਹਾਂ ਨੇ ਬੱਚਿਆਂ ਨੂੰ ਹੌਸਲਾ ਦਿੱਤਾ, ਤੇ ਮਿਹਨਤ ਨਾਲ ਅੱਗੇ ਵਧਣ ਲਈ ਥਾਪੜਾ ਦਿੱਤਾ, ਸਾਇੰਸ ਦੀ ਅਧਿਆਪਕਾ ਮਿਸ ਸੁਖਵੀਰ ਕੌਰ ਨੇ ਬੱਚਿਆਂ ਦੀ ਬਹੁਤ ਅੱਛੀ ਅਗਵਾਈ ਕੀਤੀ ਤੇ ਉਨ੍ਹਾਂ ਦੀ ਮਿਹਨਤ ਸਦਕਾ ਬੱਚਿਆਂ ਨੇ ਸਾਇੰਸ ਪ੍ਰਦਰਸ਼ਨੀ ਲਗਾਈ, ਸਕੂਲ ਸਟਾਫ਼ ਵੱਲੋਂ ਬੱਚਿਆਂ ਵਿਚਕਾਰ ਕੁਇਜ਼ ਮੁਕਾਬਲੇ ਵੀ ਕਰਵਾਏ ਗਏ, ਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।
ਬੱਚਿਆਂ ਵਿਚਕਾਰ ਕਰਵਾਏ ਕੁਇਜ਼ ਮੁਕਾਬਲੇ, ਅਤੇ ਲਗਾਈ ਸਾਇੰਸ ਪ੍ਰਦਰਸ਼ਨੀ

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹੈੱਡ ਟੀਚਰ ਮੈਡਮ ਸੀਮਾ ਰਾਣੀ ਨੇ ਕਿਹਾ ਕਿ ਸੱਤਿਆ ਐਲੀਮੈਂਟਰੀ ਸਕੂਲ ਵਿੱਚ ਬੱਚਿਆਂ ਵਿਚਕਾਰ ਸਮੇਂ ਸਮੇਂ ਤੇ ਜਿੱਥੇ ਵਿੱਦਿਆ ਨਾਲ ਸਬੰਧਿਤ ਮੁਕਾਬਲੇ ਕਰਵਾਏ ਜਾਂਦੇ ਹਨ। ਉੱਥੇ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬੱਚਿਆਂ ਵਿੱਚ ਖੇਡਾਂ ਲਈ ਵੀ ਰੁਚੀ ਪੈਦਾ ਕੀਤੀ ਜਾਂਦੀ ਹੈ। ਤੇ ਸਮੇਂ ਸਮੇਂ ਤੇ ਸਕੂਲ ਵਿੱਚ ਵਿੱਦਿਆ ਨਾਲ ਸਬੰਧਿਤ ਅਤੇ ਹੋਰ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ। ਸਕੂਲ ਵਿੱਚ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦੇ ਨਾਲ ਨਾਲ ਬੱਚਿਆਂ ਲਈ ਹੋਰ ਕਾਫੀ ਸਹੂਲਤਾਂ ਹਨ। ਤੇ ਸਕੂਲ ਦਾ ਸਮੂਹ ਮਿਹਨਤੀ ਸਟਾਫ਼ ਬੱਚਿਆਂ ਤੇ ਚੰਗੀ ਮਿਹਨਤ ਕਰ ਰਿਹਾ ਹੈ। ਅੰਤ ਵਿੱਚ ਉਨ੍ਹਾਂ ਆਏ ਹੋਏ ਮਹਿਮਾਨਾਂ ਅਤੇ ਸਮੂਹ ਸਕੂਲ ਸਟਾਫ਼ ਦਾ ਮਿਹਨਤ ਨਾਲ ਵਰਕ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ, ਇਸ ਮੌਕੇ ਹੈੱਡ ਟੀਚਰ ਮੈਡਮ ਸੀਮਾ ਰਾਣੀ, ਮੋਨਿਕਾ ਜੈਨ, ਰਾਜਵੰਤ ਕੌਰ, ਕਰਮਜੀਤ ਕੌਰ, ਮਨਪ੍ਰੀਤ ਕੌਰ, ਅਨੂ ਰਾਣੀ, ਗੁਰਪ੍ਰੀਤ ਕੌਰ, ਗੁਰਜੀਤ ਕੌਰ, ਜਸਪ੍ਰੀਤ ਕੌਰ, ਧਰਮਿੰਦਰ ਸਿੰਘ, ਗੁਰਪ੍ਰੀਤ ਕੌਰ, ਸਮੇਤ ਸਕੂਲ ਦੇ ਬੱਚੇ ਹਾਜ਼ਰ ਸਨ।