114 ਸਾਲ ਦੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਦੁ:ਖਦ ਮੌਤ

ਜਲੰਧਰ, 14 ਜੁਲਾਈ, 2025 ਪੰਜਾਬ ਦੇ ਮਸ਼ਹੂਰ ਸਿੱਖ ਮੈਰਾਥਨ ਦੌੜਾਕ ਫੌਜਾ ਸਿੰਘ (114 ਸਾਲ) ਦੀ ਅੱਜ ਸੜਕ ਹਾਦਸੇ ’ਚ ਮੌਤ ਹੋ ਗਈ। ਘਰ ਦੇ ਬਾਹਰ ਸੈਰ ਕਰਦੇ ਸਮੇਂ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਣ ਦੌਰਾਨ ਰਸਤੇ ’ਚ ਹੀ ਦਮ ਤੋੜ ਦਿੱਤਾ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੌਜਾ ਸਿੰਘ, ਜੋ 2003 ਵਿੱਚ 89 ਸਾਲ ਦੀ ਉਮਰ ’ਚ ਦੌੜ ਸ਼ੁਰੂ ਕਰਕੇ ਵਿਸ਼ਵ ਭਰ ’ਚ ਮਸ਼ਹੂਰ ਹੋਏ, ਦੇ ਸਵਰਗਵਾਸ ਨੇ ਸਮੁੱਚੇ ਸਮਾਜ ਨੂੰ ਸੋਗ ’ਚ ਡੁਬੋ ਦਿੱਤਾ।