“One Accused Acquitted in Sidhu Moosewala Murder Case”
“ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਇਕ ਮੁਲਜ਼ਮ ਬਰੀ”

2 ਮਈ 2026, ਚੰਡੀਗੜ੍ਹ – ਮਰਹੂਮ ਗਾਇਕ Sidhu Moosewala ਦੇ ਬਹੁਚਰਚਿਤ ਕਤਲ ਕੇਸ ਵਿੱਚ ਅਹਿਮ ਮੋੜ ਆਇਆ ਹੈ। ਮਾਨਸਾ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮੁਲਜ਼ਮ ਜੀਵਨਜੋਤ ਉਰਫ਼ ਜੁਗਨੂੰ ਨੂੰ ਬੇਗੁਨਾਹ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਹੈ।
ਬੀਤੇ ਦਿਨ ਮਾਨਸਾ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਕੁੱਲ 11 ਗਵਾਹ ਪੇਸ਼ ਹੋਏ ਸਨ, ਜਿਨ੍ਹਾਂ ਵਿੱਚੋਂ 3 ਗਵਾਹਾਂ ਦੀ ਗਵਾਹੀ ਦਰਜ ਕੀਤੀ ਗਈ।
ਜੀਵਨਜੋਤ ਉਰਫ਼ ਜੁਗਨੂੰ ਨੂੰ ਪਹਿਲਾਂ ਦਿੱਲੀ ਹਵਾਈ ਅੱਡੇ ਤੋਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਇਸ ਕੇਸ ਨਾਲ ਸੰਬੰਧਿਤ ਦੋਸ਼ ਲਗੇ ਸਨ।
ਅਦਾਲਤ ਦੇ ਇਸ ਫੈਸਲੇ ਨਾਲ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ ਅਤੇ ਹੁਣ ਹੋਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।
ਇਹ ਮਾਮਲਾ ਪੰਜਾਬ ਵਿੱਚ ਕਾਫੀ ਚਰਚਿਤ ਰਿਹਾ ਹੈ ਅਤੇ ਇਸ ਨਾਲ ਜੁੜੇ ਹਰ ਫੈਸਲੇ ‘ਤੇ ਲੋਕਾਂ ਦੀ ਨਜ਼ਰ ਬਣੀ ਰਹਿੰਦੀ ਹੈ।
