Temple priest murdered after being attacked on the head; major incident in Prayagraj
ਮੰਦਰ ਦੇ ਪੁਜਾਰੀ ਦਾ ਸਿਰ ‘ਤੇ ਹਮਲਾ ਕਰ ਕੀਤਾ ਕਤਲ, ਪ੍ਰਯਾਗਰਾਜ ’ਚ ਵੱਡੀ ਵਾਰਦਾਤ
ਪ੍ਰਯਾਗਰਾਜ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਥਰਵਾਈ ਥਾਣਾ ਖੇਤਰ ’ਚ ਮਾਨਸੈਤਾ ਨਦੀ ਨੇੜੇ ਸਥਿਤ ਪ੍ਰਾਚੀਨ ਮਨਕਮੇਸ਼ਵਰ ਨਾਥ ਮੰਦਰ (ਭੀਮਕੁੰਡ) ਦੇ ਪੁਜਾਰੀ ਦਾ ਸਿਰ ’ਤੇ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੇ ਬਾਰੇ ਮੰਗਲਵਾਰ ਸਵੇਰੇ ਮੰਦਰ ’ਚ ਪੂਜਾ ਕਰਨ ਆਏ ਸ਼ਰਧਾਲੂਆਂ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੰਦਰ ਵਿਚ ਪੁਜਾਰੀ ਦੀ ਲਾਸ਼ ਵੇਖੀ ਅਤੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਖੂਨ ਨਾਲ ਲੱਥਪੱਥ ਲਾਸ਼ ਮਿਲਣ ’ਤੇ ਇਲਾਕੇ ’ਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਪੁਜਾਰੀ ਦੀ ਪਛਾਣ ਦਿਆਲ ਦਾਸ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਕਿਸੇ ਭਾਰੀ ਚੀਜ਼ ਨਾਲ ਸਿਰ ’ਤੇ ਹਮਲਾ ਕਰ ਕੇ ਉਸ ਨੂੰ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ। ਇਸ ਦੇ ਨਾਲ ਹੀ ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਸਬੂਤ ਇਕੱਠੇ ਕੀਤੇ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਵਰੂਪ ਰਾਣੀ ਨਹਿਰੂ ਹਸਪਤਾਲ ਭੇਜ ਦਿੱਤਾ।

