Sunil Jakhar Reacts Strongly on Jalandhar-Amritsar Blasts
ਜਲੰਧਰ-ਅੰਮ੍ਰਿਤਸਰ ਧਮਾਕਿਆਂ ਤੇ ਸੁਨੀਲ ਜਾਖੜ਼ ਦਾ ਵੱਡਾ ਬਿਆਨ

6 ਮਈ 2026, ਚੰਡੀਗੜ੍ਹ – ਭਾਜਪਾ ਆਗੂ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ਼ ਨੇ ਜਲੰਧਰ ਅਤੇ ਅੰਮ੍ਰਿਤਸਰ ਵਿਚ ਵਾਪਰੇ ਧਮਾਕਿਆਂ ਬਾਰੇ ਤਿੱਖਾ ਬਿਆਨ ਜਾਰੀ ਕੀਤਾ ਹੈ।
ਜਾਖੜ਼ ਨੇ ਕਿਹਾ, “ਬੀਤੀ ਰਾਤ ਹੋਏ ਧਮਾਕੇ ਚਿੰਤਾ ਦਾ ਵਿਸ਼ਾ ਹਨ। ਪੰਜਾਬ ਦੇ ਡੀਜੀਪੀ ਧਮਾਕਿਆਂ ਪਿੱਛੇ ਪਾਕਿਸਤਾਨ ਦਾ ਹੱਥ ਦੱਸ ਰਹੇ ਹਨ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਧਮਾਕਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਰਹੇ ਹਨ, ਜੋ ਬਹੁਤ ਚਿੰਤਾਜਨਕ ਹੈ।”
ਉਨ੍ਹਾਂ ਇਸ ਮੁੱਦੇ ਤੇ ਕੇਂਦਰ ਅਤੇ ਰਾਜ ਸਰਕਾਰ ਵਿਚ ਤਾਲਮੇਲ ਦੀ ਘਾਟ ਵੱਲ ਇਸ਼ਾਰਾ ਕੀਤਾ ਅਤੇ ਮੰਗ ਕੀਤੀ ਕਿ ਧਮਾਕਿਆਂ ਦੀ ਨਿਰਪੱਖ ਤੇ ਤੇਜ਼ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲੀ ਗੁਨਾਹਗਾਰ ਤੱਕ ਪਹੁੰਚਿਆ ਜਾ ਸਕੇ।
ਇਸ ਬਿਆਨ ਨੇ ਧਮਾਕਿਆਂ ਤੋਂ ਬਾਅਦ ਰਾਜਨੀਤਿਕ ਬਿਆਨਬਾਜ਼ੀ ਨੂੰ ਹੋਰ ਤੇਜ਼ ਕਰ ਦਿੱਤਾ ਹੈ।
