Anil Sharma from UP Arrested in Jalandhar Blast Case
ਜਲੰਧਰ ਧਮਾਕੇ ਵਿਚ ਵੱਡੀ ਖ਼ਬਰ, ਯੂਪੀ ਦਾ ਅਨਿਲ ਸ਼ਰਮਾ ਗ੍ਰਿਫ਼ਤਾਰ

14 ਮਈ 2026, ਜਲੰਧਰ – ਜਲੰਧਰ ਵਿਚ ਹੋਏ ਧਮਾਕੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਅਨਿਲ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਧਮਾਕੇ ਪਿੱਛੇ ਸਾਜਿਸ਼ ਅਤੇ ਵੱਖ-ਵੱਖ ਪਹਿਲੂਆਂ ਨੂੰ ਖੰਗਾਲਿਆ ਜਾ ਰਿਹਾ ਹੈ।
ਪੁਲਿਸ ਮੁਤਾਬਕ ਅਨਿਲ ਸ਼ਰਮਾ ਇਸ ਧਮਾਕੇ ਦਾ ਮੁੱਖ ਮੁਲਜ਼ਮ ਹੈ। ਉਸ ਤੋਂ ਇਲਾਵਾ ਇੱਕ ਹੋਰ ਸ਼ੱਕੀ ਵਿਅਕਤੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਧਮਾਕੇ ਮਾਮਲੇ ਵਿਚ ਲਗਾਤਾਰ ਪੁੱਛਗਿੱਛ ਜਾਰੀ ਹੈ ਅਤੇ ਇਸ ਨਾਲ ਜੁੜੀਆਂ ਤਮਾਮ ਧਿਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਗ੍ਰਿਫਤਾਰੀ ਤੋਂ ਬਾਅਦ ਧਮਾਕੇ ਪਿੱਛੇ ਛੁਪੀਆਂ ਸਾਜਿਸ਼ਾਂ ਬਾਰੇ ਵਧੇਰੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
