Special UAPA Court Acquits Charanjit Singh Patialvi
ਯੂਏਪੀਏ ਕੇਸ ਵਿਚ ਚਰਨਜੀਤ ਸਿੰਘ ਪਟਿਆਲਵੀ ਬਰੀ

19 ਮਈ 2026, ਲੁਧਿਆਣਾ – ਲੁਧਿਆਣਾ ਦੀ ਸਪੈਸ਼ਲ ਯੂਏਪੀਏ ਅਦਾਲਤ ਦੀ ਜੱਜ ਮੈਡਮ ਸਰੂ ਮਹਿਤਾ ਕੌਸ਼ਿਕ ਨੇ ਠਾਣਾ ਮਾਛੀਵਾੜਾ ਵਿੱਚ 23 ਜੁਲਾਈ 2010 ਨੂੰ ਦਰਜ ਐਫਆਈਆਰ ਨੰਬਰ 154 ਸਬੰਧੀ ਅਹਿਮ ਫ਼ੈਸਲਾ ਸੁਣਾਉਂਦੇ ਹੋਏ Charanjit Singh Patialvi ਨੂੰ ਬਰੀ ਕਰ ਦਿੱਤਾ ਹੈ।
ਇਹ ਕੇਸ ਬਾਰੂਦ ਐਕਟ ਦੀਆਂ ਧਾਰਾਵਾਂ 4 ਅਤੇ 5 ਅਤੇ ਯੂਏਪੀਏ ਦੀਆਂ ਧਾਰਾਵਾਂ 17, 18 ਅਤੇ 20 ਤਹਿਤ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿੱਚ Gurmel Singh Boba ਨੂੰ 7 ਮਾਰਚ 2012 ਨੂੰ ਵਧੀਕ ਸੈਸ਼ਨਜ਼ ਜੱਜ ਸ੍ਰੀ ਮੁਹੰਮਦ ਗੁਲਜ਼ਾਰ ਵੱਲੋਂ ਬਾਰੂਦ ਐਕਟ ਤਹਿਤ 10 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਦਕਿ ਚਰਨਜੀਤ ਸਿੰਘ ਨੂੰ ਉਸ ਸਮੇਂ ਭਗੌੜਾ ਕਰਾਰ ਦਿੱਤਾ ਗਿਆ ਸੀ।
ਬਾਅਦ ਵਿੱਚ ਚਰਨਜੀਤ ਸਿੰਘ ਨੂੰ 24 ਅਪ੍ਰੈਲ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਈ ਕੋਰਟ ਵੱਲੋਂ ਵੀ ਉਸ ਨੂੰ ਜ਼ਮਾਨਤ ਨਾ ਦਿੰਦਿਆਂ ਕੇਸ ਦਾ ਜਲਦ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਗਏ ਸਨ।
ਇਸ ਮਾਮਲੇ ਦੀ ਪੈਰਵਾਈ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਆਨੰਦ ਕੁਮਾਰ, ਐਡਵੋਕੇਟ ਮਨਜੋਤ ਸਿੰਘ ਦਿਓਲ ਅਤੇ ਐਡਵੋਕੇਟ ਅਰਸ਼ਜੋਤ ਸਿੰਘ ਵੱਲੋਂ ਕੀਤੀ ਗਈ।
