“No Relief for Yograj Singh from Chandigarh Court”
ਯੋਗਰਾਜ ਸਿੰਘ ਨੂੰ ਚੰਡੀਗੜ੍ਹ ਅਦਾਲਤ ਤੋਂ ਨਹੀਂ ਮਿਲੀ ਰਾਹਤ

20 ਮਈ 2026, ਚੰਡੀਗੜ੍ਹ – Yograj Singh ਨੂੰ ਚੰਡੀਗੜ੍ਹ ਅਦਾਲਤ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ।
ਅਗਾਊਂ ਜ਼ਮਾਨਤ ਮਾਮਲੇ ‘ਤੇ ਅਦਾਲਤ ਵੱਲੋਂ ਹੁਣ 26 ਮਈ ਨੂੰ ਮੁੜ ਸੁਣਵਾਈ ਕੀਤੀ ਜਾਵੇਗੀ।
ਯੋਗਰਾਜ ਸਿੰਘ ਵੱਲੋਂ ਸੈਕਟਰ-36 ਥਾਣੇ ਵਿੱਚ ਦਰਜ FIR ਨੂੰ ਲੈ ਕੇ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ।
ਇਹ ਮਾਮਲਾ ਵੈੱਬ ਸੀਰੀਜ਼ ‘ਲੁੱਖੇ’ ਵਿੱਚ ਮਹਿਲਾਵਾਂ ਪ੍ਰਤੀ ਕਥਿਤ ਇਤਰਾਜ਼ਯੋਗ ਡਾਇਲੌਗ ਨਾਲ ਜੁੜਿਆ ਹੋਇਆ ਹੈ।
ਫਿਲਹਾਲ ਅਦਾਲਤ ਵੱਲੋਂ ਮਾਮਲੇ ‘ਚ ਅਗਲੀ ਸੁਣਵਾਈ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਦਿੱਤਾ ਗਿਆ।
