“Punjab Municipal Elections to Be Held Through Ballot Papers”
ਬੈਲਟ ਪੇਪਰ ਰਾਹੀਂ ਹੀ ਹੋਣਗੀਆਂ ਪੰਜਾਬ ਨਿਗਮ ਚੋਣਾਂ

22 ਮਈ 2026, ਚੰਡੀਗੜ੍ਹ – Punjab and Haryana High Court ਨੇ ਪੰਜਾਬ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਚੋਣਾਂ ਬੈਲਟ ਪੇਪਰ ਰਾਹੀਂ ਹੀ ਕਰਵਾਈਆਂ ਜਾਣਗੀਆਂ।
ਹਾਈਕੋਰਟ ਨੇ ਕਿਹਾ ਕਿ ਚੋਣਾਂ ਦਾ ਸ਼ਡਿਊਲ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ ਅਤੇ ਇਸ ਮੋੜ ‘ਤੇ ਦਖਲ ਦੇਣਾ ਠੀਕ ਨਹੀਂ ਹੋਵੇਗਾ।
ਇਹ ਪਟੀਸ਼ਨ ਮੁਹਾਲੀ ਦੀ ਐਡਵੋਕੇਟ Ruchika Garg ਵੱਲੋਂ ਦਾਇਰ ਕੀਤੀ ਗਈ ਸੀ।
ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਪਾਰਦਰਸ਼ੀ ਚੋਣਾਂ ਲਈ ਬੈਲਟ ਪੇਪਰ ਦੀ ਥਾਂ EVM ਰਾਹੀਂ ਵੋਟਿੰਗ ਕਰਵਾਈ ਜਾਵੇ।
ਅਦਾਲਤ ਨੇ ਫਿਲਹਾਲ ਇਸ ਮੰਗ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰਦਿਆਂ ਮੌਜੂਦਾ ਪ੍ਰਕਿਰਿਆ ਜਾਰੀ ਰੱਖਣ ਦੇ ਆਦੇਸ਼ ਦਿੱਤੇ ਹਨ।
