Army Jawan Commits Suicide on Facebook Live in Gurdaspur
“ਗੁਰਦਾਸਪੁਰ ‘ਚ ਫੌਜੀ ਨੇ Facebook Live ਹੋ ਕੇ ਕੀਤੀ ਖੁਦਕੁਸ਼ੀ”

23 ਮਈ 2026, ਗੁਰਦਾਸਪੁਰ – ਗੁਰਦਾਸਪੁਰ ਵਿਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਫੌਜ ਵਿਚ ਤਾਇਨਾਤ 30 ਸਾਲਾ ਕੰਵਲਜੀਤ ਸਿੰਘ (ਉਰਫ ਗੁਰੀ ਚਾਹਲ) ਨੇ ਫੇਸਬੁੱਕ ਲਾਈਵ ਤੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
3 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਏ ਇਸ ਨੌਜਵਾਨ ਨੇ ਲਾਈਵ ਵਿਚ ਆਪਣੀ ਪਤਨੀ ਸਰਬਜੀਤ ਕੌਰ ਤੇ ਮਾਨਸਿਕ ਪ੍ਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ ਲਗਾਏ। ਉਸ ਨੇ ਦੱਸਿਆ ਕਿ ਵਿਆਹ ਤੋਂ ਮਹਿਜ਼ ਦੋ ਮਹੀਨੇ ਬਾਅਦ ਹੀ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਮਾਨਸਿਕ ਤੌਰ ਤੇ ਤੂਤ ਰਿਹਾ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਈਵ ਵੀਡੀਓ ਨੂੰ ਵੀ ਰਿਕਾਰਡ ਕਰ ਲਿਆ ਗਿਆ ਹੈ।
