High Court Grants Bail to Prabhpreet Singh in UAPA Case
“UAPA ਮਾਮਲੇ ‘ਚ ਪ੍ਰਭਪ੍ਰੀਤ ਸਿੰਘ ਨੂੰ ਹਾਈਕੋਰਟ ਤੋਂ ਜ਼ਮਾਨਤ”

26 ਮਈ 2026, ਚੰਡੀਗੜ੍ਹ – Punjab and Haryana High Court ਦੇ ਡਬਲ ਬੈਂਚ ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ ਸੁਖਵਿੰਦਰ ਕੌਰ ਵੱਲੋਂ ਠਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੇ 19 ਦਸੰਬਰ 2020 ਨੂੰ ਦਰਜ ਕੇਸ ਵਿੱਚ Prabhpreet Singh ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ।
ਇਹ ਕੇਸ ਧਾਰਾ 120ਬੀ IPC, ਅਸਲਾ ਐਕਟ ਅਤੇ UAPA ਤਹਿਤ ਦਰਜ ਕੀਤਾ ਗਿਆ ਸੀ।
ਮਾਮਲੇ ਦੀ ਪੈਰਵਾਈ Panjaab Lawyers ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ Sikh Legal Assistance Board ਅਤੇ ਐਡਵੋਕੇਟ ਮਿਤੁਲ ਸਿੰਘ ਰਾਣਾ ਦਾ ਵੀ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪ੍ਰਭਪ੍ਰੀਤ ਸਿੰਘ ਨੂੰ ਜਰਮਨੀ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਅਪ੍ਰੈਲ 2024 ਵਿੱਚ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਕੇਂਦਰੀ ਜੇਲ ਪਟਿਆਲਾ ਵਿੱਚ ਨਜ਼ਰਬੰਦ ਹੈ।
ਉਸ ਉੱਪਰ ਸਪੈਸ਼ਲ ਸੈੱਲ ਮੋਹਾਲੀ ਵੱਲੋਂ ਦੋ ਹੋਰ ਕੇਸ ਵੀ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਦੂਜੇ ਕੇਸ ਵਿੱਚ ਵੀ ਜ਼ਮਾਨਤ ਮਿਲਣ ਤੋਂ ਬਾਅਦ ਉਸ ਦੀ ਰਿਹਾਈ ਸੰਭਵ ਹੋ ਸਕਦੀ ਹੈ।
