“New Advanced Ultrasound Machine Installed at Khalsa Hospital Mehta”
ਖਾਲਸਾ ਹਸਪਤਾਲ ਮਹਿਤਾ ਵਿਖੇ ਨਵੀਂ ਅਤਿ-ਆਧੁਨਿਕ ਅਲਟਰਾ ਸਾਊਂਡ ਮਸ਼ੀਨ ਸਥਾਪਤ

14 ਜੂਨ 2026, ਚੌਕ ਮਹਿਤਾ – ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਦੀ ਅਗਵਾਈ ਹੇਠ ਚੱਲ ਰਹੇ ਇਲਾਕੇ ਦੇ ਨਾਮਵਰ ਸੰਤ ਗੁਰਬਚਨ ਸਿੰਘ ਮੈਮੋਰੀਅਲ ਖਾਲਸਾ ਹਸਪਤਾਲ ਮਹਿਤਾ ਵਿਖੇ ਮਰੀਜ਼ਾਂ ਨੂੰ ਹੋਰ ਬਿਹਤਰ ਤੇ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹਸਪਤਾਲ ‘ਚ ਨਵੀਂ ਅਤਿ-ਆਧੁਨਿਕ ਅਲਟਰਾ ਸਾਊਂਡ ਮਸ਼ੀਨ ਸਥਾਪਤ ਕੀਤੀ ਗਈ, ਜਿਸਦਾ ਉਦਘਾਟਨ ਅੱਜ ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਕੀਤਾ ਗਿਆ।
ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਖਾਲਸਾ ਹਸਪਤਾਲ ਮਹਿਤਾ ਦੀ ਪ੍ਰਬੰਧਕ ਕਮੇਟੀ ਇਲਾਕੇ ਦੇ ਲੋਕਾਂ ਨੂੰ ਉੱਚ ਪੱਧਰੀ ਮੈਡੀਕਲ ਸਹੂਲਤਾਂ ਬਹੁਤ ਹੀ ਘੱਟ ਖਰਚੇ ‘ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਵੀਂ ਅਲਟਰਾ ਸਾਊਂਡ ਮਸ਼ੀਨ ਦੀ ਸਥਾਪਨਾ ਨਾਲ ਮਰੀਜ਼ਾਂ ਨੂੰ ਸਹੀ ਅਤੇ ਤੇਜ਼ ਜਾਂਚ ਸੇਵਾਵਾਂ ਮਿਲਣਗੀਆਂ, ਜਿਸ ਨਾਲ ਇਲਾਜ ਦੀ ਪ੍ਰਕਿਰਿਆ ਹੋਰ ਚੰਗੇਰੀ ਬਣੇਗੀ।
ਇਸ ਮੋਕੇ ਜਥੇਦਾਰ ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ, ਡਾ. ਗੁਰਪ੍ਤਾਪ ਸਿੰਘ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੋਧਾਵਾ, ਪ੍ਰਿੰਸੀਪਲ
ਗੁਰਦੀਪ ਸਿੰਘ ਜਲਾਲਉਸਮਾਂ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਹਸਪਤਾਲ ਮੁੱਖ ਪ੍ਰਬੰਧਕ ਮੈਡਮ ਪ੍ਰਵੀਨ ਕੌਰ, ਪ੍ਰਿੰਸੀਪਲ ਹਰਜੀਤ ਕੌਰ ਖਾਲਸਾ ਨਰਸਿੰਗ ਕਾਲਜ, ਪ੍ਰਿੰਸੀਪਲ ਹਰਜੋਤ ਸਿੰਘ, ਡਾ. ਸੁਮਨਦੀਪ ਕੌਰ, ਡਾ. ਸਿਮਰਨਦੀਪ ਕੌਰ, ਡਾ. ਅਰਪਿੰਦਰਜੀਤ ਸਿੰਘ ਤੋਂ ਇਲਾਵਾ ਹਜ਼ੂਰ ਸਿੰਘ, ਗੁਰਮੁੱਖ ਸਿੰਘ, ਦਿਲਬਾਗ ਸਿੰਘ, ਬਲਜੀਤ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਸੁਖਵਿੰਦਰ ਕੌਰ ਤੇ ਪ੍ਰਭਜੋਤ ਕੌਰ ਆਦਿ ਸਟਾਫ ਮੈਂਬਰ ਮੌਜੂਦ ਸਨ।
