Heavy rains wreak havoc in Maharashtra! 100 tourists trapped in ‘waterfall’, this is how they were rescued
ਮਹਾਰਾਸ਼ਟਰ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ! ‘ਵਾਟਰਫਾਲ’ ’ਚ ਫਸੇ 100 ਸੈਲਾਨੀ, ਇੰਝ ਕੀਤਾ ਰੈਸਕਿਊ
ਮੁੰਬਈ (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ’ਚ ਮੁੰਬਈ ਦੇ ਗੁਆਂਢੀ ਖਾਲਾਪੁਰ ਤਾਲੁਕਾ ਦੇ ਖੋਪੋਲੀ ’ਚ ਖੂਬਸੂਰਤ ‘ਜ਼ੇਨਿਥ ਵਾਟਰਫਾਲ’ ਘੁੰਮਣ ਗਏ 100 ਸੈਲਾਨੀ ਅਚਾਨਕ ਪਾਣੀ ਦਾ ਪੱਧਰ ਵਧਣ ਕਰ ਕੇ ਫਸ ਗਏ। ਇਸ ਦੌਰਾਨ ਚੀਕਾਂ ਮਾਰਨ ‘ਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਚਾਅ ਲਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਦੱਸ ਦੇਈਏ ਕਿ ਮਹਾਰਾਸ਼ਟਰ ’ਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਨਦੀਆਂ ਤੇ ਝਰਨੇ ਨੱਕੋ-ਨੱਕ ਭਰੇ ਹੋਏ ਹਨ। ਸਥਾਨਕ ਪ੍ਰਸ਼ਾਸਨ ਦੀਆਂ ਚਿਤਾਵਨੀਆਂ ਦੇ ਬਾਵਜੂਦ ਵੱਡੀ ਗਿਣਤੀ ’ਚ ਸੈਲਾਨੀ ਮਸ਼ਹੂਰ ਜ਼ੇਨਿਥ ਵਾਟਰਫਾਲ ’ਤੇ ਮੌਜੂਦ ਸਨ। ਚਸ਼ਮਦੀਦਾਂ ਅਨੁਸਾਰ ਐਤਵਾਰ ਨੂੰ ਜਦੋਂ ਸੈਲਾਨੀ ਵਾਟਰਫਾਲ ’ਤੇ ਮੌਜੂਦ ਸਨ ਤਾਂ ਅਚਾਨਕ ਪਾਣੀ ਦਾ ਪੱਧਰ ਵਧ ਗਿਆ ਅਤੇ ਲੋਕ ਪਾਣੀ ਦੇ ਤੇਜ਼ ਵਹਾਅ ’ਚ ਫਸ ਗਏ। ਘਟਨਾ ਦੀ ਜਾਣਕਾਰੀ ਮਿਲਣ ’ਤੇ ਵਿਹਾਰੀ ਠਾਕੁਰਵਾੜੀ ਪਿੰਡ ਦੇ ਲੋਕਾਂ ਨੇ ਤੇਜ਼ੀ ਨਾਲ ਮਦਦ ਕੀਤੀ। ਰੱਸੀਆਂ ਤੇ ਸਾਧਾਰਨ ਉਪਕਰਨਾਂ ਦੀ ਮਦਦ ਨਾਲ ਉਨ੍ਹਾਂ ਨੇ ਫਸੇ ਹੋਏ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

