Gold and silver prices fall for second consecutive day! Know what is the latest rate
ਲਗਾਤਾਰ ਦੂਜੇ ਦਿਨ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! ਜਾਣੋ ਕੀ ਹੈ ਤਾਜ਼ਾ ਰੇਟ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ । ਐੱਮ.ਸੀ.ਐਕਸ ‘ਤੇ 10 ਗ੍ਰਾਮ 987 ਰੁਪਏ ਟੁੱਟ ਕੇ 1,45,939 ਰੁਪਏ ਤੇ ਕਾਰੋਬਾਰ ਕਰ ਰਿਹਾ ਹੈ । ਉੱਥੇ ਹੀ ਚਾਂਦੀ ਦੀ ਕੀਮਤ ਵਿੱਚ 2714 ਰੁਪਏ ਦੀ ਵੱਡੀ ਗਿਰਾਵਟ ਆਈ ਹੈ । ਇਕ ਕਿਲੋਗ੍ਰਾਮ ਚਾਂਦੀ 2,33,385 ਰੁਪਏ ‘ਤੇ ਹੈ।
ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 150 ਰੁਪਏ ਟੁੱਟ ਕੇ 1,50.650 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ । ਉੱਥੇ ਹੀ ਚਾਂਦੀ 5,000 ਰੁਪਏ ਦੇ ਨੁਕਸਾਨ ਵਿੱਚ ਰਿਹਾ। ਵੱਡੇ ਪੱਧਰ ‘ਤੇ ਸੁਸਤੀ ਦੇ ਰੁਖ ਅਤੇ ਮਜ਼ਬੂਤ ਡਾਲਰ ਦੇ ਕਾਰਨ ਕਾਰੋਬਾਰੀਆਂ ਨੇ ਕੀਮਤੀ ਧਾਤੂਆਂ ਵਿੱਚ ਆਪਣੇ ਸੌਦੇ ਦੇ ਆਕਾਰ ਨੂੰ ਘੱਟ ਕੀਤਾ ਜਿਸ ਨਾਲ ਸਰਾਫਾ ਕੀਮਤਾਂ ਵਿੱਚ ਗਿਰਾਵਟ ਆਈ । 99.9 ਫੀਸਦੀ ਸ਼ੁਧਤਾ ਨਾਲੇ ਸੋਨੇ ਦੀ ਕੀਮਤ ਪਿਛਲੇ ਸੈਸ਼ਨ ਵਿੱਚ 1,50,800 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਸਥਾਨਕ ਕਾਰੋਬਾਰੀਆਂ ਦੇ ਅਨੁਸਾਰ ਚਾਂਦੀ ਦੀ ਚਾਰ ਦਿਨ ਦੀ ਤੇਜ਼ੀ ਘੱਟ ਗਈ ਅਤੇ ਇਹ ਸ਼ੁੱਕਰਵਾਰ ਦੇ 2,45,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਬੰਦ ਭਾਅ ਨਾਲ 5,000 ਰੁਪਏ ਟੁੱਟ ਕੇ 2,40,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸ ਸਮੇਤ ) ਰਹਿ ਗਈ । ਵਪਾਰੀਆਂ ਨੇ ਕਿਹਾ ਕਿ ਬਾਜ਼ਾਰ ਇਕ ਦਾਇਰੇ ਵਿੱਚ ਰਿਹਾ ਕਿਉਕਿ ਨਿਵੇਸ਼ਕਾਂ ਨੇ ਮਜ਼ਬੂਤ ਡਾਲਰ ਅਤੇ ਅਮਰੀਕੀ ਫੇਡਰਲ ਰਿਜ਼ਰਵ ਦੀ ਮੁਦਰਾ ਨੀਤੀ ਨਾਲ ਜੁੜੀਆਂ ਉਮੀਦਾਂ ਦੇ ਵਿਚਾਲੇ ਪੱਛਮੀ ਏਸ਼ੀਆ ਵਿੱਚ ਬਣੇ ਭੂ-ਰਾਜਨੀਤਿਕ ਜ਼ੋਖਿਮਾਂ ਦੇ ਵਿਚਾਲੇ ਸੰਤੁਲਨ ਬਣਾਇਆ ।

