A threatening call came – We will blow up the Red Fort with a bomb!
ਆਈ ਧਮਕੀ ਭਰੀ ਕਾਲ – ਬੰਬ ਨਾਲ ਉਡਾ ਦੇਵਾਂਗੇ ਲਾਲ ਕਿਲ੍ਹਾ!
New Delhi, (ਆਵਾਜ਼ਿ ਕੌਮ ਬਿਊਰੋ)-ਰਾਜਧਾਨੀ ਦਿੱਲੀ ਦੇ ਇਤਿਹਾਸਕ ਸਮਾਰਕ ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਭਰੀ ਕਾਲ ਆਈ ਹੈ। ਇਸ ਕਾਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ‘ਤੇ ਕਰ ਦਿੱਤਾ ਗਿਆ ਹੈ। ਇਹ ਧਮਕੀ ਭਰਿਆ ਕਾਲ ਦਿੱਲੀ ਪੁਲਸ ਨੂੰ ਨਹੀਂ ਸਗੋਂ ਮੁੰਬਈ ਪੁਲਸ ਨੂੰ ਆਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਇਹ ਜਾਣਕਾਰੀ ਦਿੱਲੀ ਪੁਲਸ ਕੰਟਰੋਲ ਰੂਮ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਲਾਲ ਕਿਲ੍ਹੇ ਦੇ ਆਲੇ-ਦੁਆਲੇ ਸੁਰੱਖਿਆ ਪਹਿਲਾਂ ਨਾਲੋਂ ਵੀ ਜ਼ਿਆਦਾ ਸਖ਼ਤ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਇਮਾਰਤ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਪਰ ਉੱਥੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਵੱਡੀ ਇਮਾਰਤ ਜਾਂ ਜਨਤਕ ਸਥਾਨ ਵਿਰੁੱਧ ਅਜਿਹੀ ਝੂਠੀ ਧਮਕੀ ਦਿੱਤੀ ਗਈ ਹੈ। ਸਕੂਲਾਂ ਨੂੰ ਪਹਿਲਾਂ ਵੀ ਕਈ ਵਾਰ ਧਮਕੀ ਭਰੇ ਫੋਨ ਆਏ ਹਨ। ਇਸ ਤੋਂ ਇਲਾਵਾ ਕਈ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਬੰਬ ਰੱਖੇ ਜਾਣ ਦੀਆਂ ਝੂਠੀਆਂ ਰਿਪੋਰਟਾਂ ਵੀ ਫੈਲਾਈਆਂ ਗਈਆਂ ਹਨ।

