FIFA World Cup 2026: England vs Argentina in Second Semi-Final Today
ਫੁੱਟਬਾਲ ਵਿਸ਼ਵ ਕੱਪ 2026 ਇੰਗਲੈਂਡ ਅਤੇ ਅਰਜਨਟੀਨਾ ਵਿਚਾਲੇ ਅੱਜ ਖੇਡਿਆ ਜਾਵੇਗਾ ਦੂਜਾ ਸੈਮੀਫਾਈਨਲ
ਅਟਲਾਂਟਾ (ਜਾਰਜੀਆ), 15 ਜੁਲਾਈ – ਫੀਫਾ ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ ਅੱਜ ਦੁਨੀਆ ਦੀਆਂ ਦੋ ਮਜ਼ਬੂਤ ਟੀਮਾਂ ਇੰਗਲੈਂਡ ਅਤੇ ਅਰਜਨਟੀਨਾ ਆਹਮੋ-ਸਾਹਮਣੇ ਹੋਣਗੀਆਂ। ਇਹ ਮੁਕਾਬਲਾ ਜਾਰਜੀਆ ਦੇ ਅਟਲਾਂਟਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਅਤੇ ਭਾਰਤੀ ਸਮੇਂ ਅਨੁਸਾਰ ਰਾਤ 12:30 ਵਜੇ ਸ਼ੁਰੂ ਹੋਵੇਗਾ।
ਦੋਵੇਂ ਟੀਮਾਂ ਨੇ ਨਾਕਆਊਟ ਦੌਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਹੈ। ਇਸ ਮੁਕਾਬਲੇ ਦੀ ਜੇਤੂ ਟੀਮ ਫੀਫਾ ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰੇਗੀ, ਜਿੱਥੇ ਉਸਦਾ ਸਾਹਮਣਾ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਸਪੇਨ ਦੀ ਟੀਮ ਨਾਲ ਹੋਵੇਗਾ।
ਫੁੱਟਬਾਲ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਹਾਈ-ਵੋਲਟੇਜ ਮੁਕਾਬਲੇ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਦੋਵੇਂ ਟੀਮਾਂ ਕੋਲ ਵਿਸ਼ਵ ਪੱਧਰੀ ਖਿਡਾਰੀਆਂ ਦੀ ਭਰਮਾਰ ਹੈ ਅਤੇ ਮੈਚ ਦੇ ਬਹੁਤ ਹੀ ਰੋਮਾਂਚਕ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

