Deepke apologizes to injured supporters, protesters remain steadfast at Jantar Mantar despite police action
ਦੀਪਕੇ ਨੇ ਜ਼ਖ਼ਮੀ ਸਮਰਥਕਾਂ ਤੋਂ ਮੰਗੀ ਮੁਆਫ਼ੀ, ਪੁਲਸ ਕਾਰਵਾਈ ਦੇ ਬਾਵਜੂਦ ਜੰਤਰ-ਮੰਤਰ ‘ਤੇ ਡਟੇ ਰਹੇ ਪ੍ਰਦਰਸ਼ਨਕਾਰੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ‘ਕਾਕਰੋਚ ਜਨਤਾ ਪਾਰਟੀ’ (CJP) ਦੇ ਪ੍ਰਦਰਸ਼ਨਕਾਰੀ ਭਾਰੀ ਬਾਰਿਸ਼ ਅਤੇ ਸਖ਼ਤ ਸੁਰੱਖਿਆ ਦੇ ਬਾਵਜੂਦ ਪੂਰੀ ਰਾਤ ਜੰਤਰ-ਮੰਤਰ ‘ਤੇ ਡਟੇ ਰਹੇ, ਜਦੋਂ ਕਿ ਇਕ ਦਿਨ ਪਹਿਲੇ ਹੀ ‘ਸੰਸਦ ਚੱਲੋ’ ਮਾਰਚ ਦੌਰਾਨ ਪੁਲਸ ਨੇ ਉਨ੍ਹਾਂ ਨੇ ਕਾਰਵਾਈ ਕੀਤੀ ਸੀ। ਸੀਜੇਪੀ ਵਲੰਟੀਅਰਾਂ ਨੇ ਮੰਗਲਵਾਰ ਸਵੇਰੇ ਪ੍ਰਦਰਸ਼ਨ ਵਾਲੀ ਜਗ੍ਹਾ ਦੀ ਸਫ਼ਾਈ ਕੀਤੀ। ਉੱਥੇ ਹੀ ਸੀਜੇਪੀ ਸੰਸਥਾਪਕ ਅਭਿਜੀਤ ਦੀਪਕੇ ਨੇ ਪੁਲਸ ਦੀ ਕਾਰਵਾਈ ‘ਚ ਜ਼ਖਮੀ ਹੋਏ ਸਮਰਥਕਾਂ ਤੋਂ ਮੁਆਫ਼ੀ ਮੰਗੀ। ਪ੍ਰਦਰਸ਼ਨ ਵਾਲੀ ਜਗ੍ਹਾ ਦੇ ਨੇੜੇ-ਤੇੜੇ ਸਖ਼ਤ ਸੁਰੱਖਿਆ ਤਾਇਨਾਤ ਰਹੀ ਅਤੇ ਵਲੰਟੀਅਰ ਮੰਚ ਦੀ ਸਫ਼ਾਈ ਕਰਦੇ ਦਿੱਸੇ। ਸੋਮਵਾਰ ਨੂੰ ਪੁਲਸ ਵਲੋਂ ਤੰਬੂ ਅਤੇ ਹੋਰ ਅਸਥਾਈ ਢਾਂਚੇ ਹਟਾਏ ਜਾਣ ਤੋਂ ਬਾਅਦ ਪ੍ਰਦਰਸ਼ਨ ਲਈ ਇਹੀ ਇਕਮਾਤਰ ਢਾਂਚਾ ਬਚਿਆ ਸੀ। ਮੰਚ ‘ਤੇ ਲੱਗਾ ਤੰਬੂ ਪੂਰੀ ਤਰ੍ਹਾਂ ਫਟਿਆ ਹੋਇਆ ਸੀ। ਨੌਜਵਾਨ ਸਮਰਥਕਾਂ ਦੇ ਇਕ ਸਮੂਹ ਨੇ ਦੀਪਕੇ ਨੂੰ ਆਪਣੇ ਅਨੁਭਵ ਦੱਸੇ ਅਤੇ ਦੋਸ਼ ਲਗਾਇਆ ਕਿ ਬਿਨਾਂ ਨਾਂ ਪੱਟੀ ਵਾਲੇ ਪੁਲਸ ਮੁਲਾਜ਼ਮਾਂ ਨੇ ਮਹਿਲਾ ਪ੍ਰਦਰਸ਼ਨਕਾਰੀਆਂ ਸਮੇਤ ਕਈ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ‘ਅੱਤਵਾਦੀ’ ਕਿਹਾ। ਦੀਪਕੇ ਨੂੰ ਹੱਥ ਜੋੜ ਕੇ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਹੋਏ ਦੇਖਿਆ ਗਿਆ। ਦੀਪਕੇ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲਾਏ ਜਾ ਰਹੇ ਦਾਅਵਿਆਂ ਦੇ ਉਲਟ ਅੰਦੋਲਨ ਨਾਲ ਜੁੜਿਆ ਕੋਈ ਵੀ ਨੇਤਾ ਪ੍ਰਦਰਸ਼ ਸਥਾਨ ਛੱਡ ਕੇ ਕਿਤੇ ਨਹੀਂ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੀਜੇਪੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਗਤੀਰੋਧ ਦਾ ਹੱਲ ਲੱਭਣ ਦੀ ਕੋਸ਼ਿਸ਼ ‘ਚ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੂੰ ਮਿਲਣ ਗਏ ਸਨ। ਬਾਅਦ ‘ਚ, ‘ਐਕਸ’ ‘ਤੇ ਇਕ ਪੋਸਟ ‘ਚ ਦੀਪਕੇ ਨੇ ਕਾਰਵਾਈ ‘ਚ ਜ਼ਖਮੀ ਹੋਏ ਲੋਕਾਂ ਤੋਂ ਮੁਆਫੀ ਮੰਗੀ। ਉਨ੍ਹਾਂ ਲਿਖਿਆ,”ਮੈਂ ਆਪਣੇ ਸਾਰੇ ਸਮਰਥਕਾਂ ਤੋਂ ਮੁਆਫੀ ਮੰਗਦਾ ਹਾਂ, ਖਾਸ ਕਰਕੇ ਉਨ੍ਹਾਂ ਕੁੜੀਆਂ ਤੋਂ ਜਿਨ੍ਹਾਂ ਨੂੰ ਪੁਰਸ਼ ਪੁਲਸ ਅਧਿਕਾਰੀਆਂ ਦੁਆਰਾ ਬੇਰਹਿਮੀ ਨਾਲ ਕੁੱਟਿਆ ਗਿਆ। ਅਸੀਂ ਹੋਰ ਬਿਹਤਰ ਕਰ ਸਕਦੇ ਸੀ। ਦਿੱਲੀ ਪੁਲਸ ਦੀਆਂ ਅਣਮਨੁੱਖੀ ਕਾਰਵਾਈਆਂ ਤੋਂ ਤੁਹਾਨੂੰ ਬਚਾਉਣ ਲਈ ਮੈਂ ਹੋਰ ਬਿਹਤਰ ਕਰ ਸਕਦਾ ਸੀ।” ਦੀਪਕੇ ਨੇ ਦੋਸ਼ ਲਗਾਇਆ,”20 ਤੋਂ ਜ਼ਿਆਦਾ ਵਿਦਿਆਰਥੀਆਂ ਦੀ ਮੌਤ ਲਈ ਜ਼ਿੰਮੇਵਾਰ ਸਿਰਫ਼ ਇਕ ਧਰਮੇਂਦਰ ਪ੍ਰਧਾਨ ਨੂੰ ਬਚਾਉਣ ਲਈ ਸਰਕਾਰ ਕਈ ਨੌਜਵਾਨ ਵਿਦਿਆਰਥੀਆਂ ਦਾ ਖੂਨ ਵਹਾਉਣ ਲਈ ਤਿਆਰ ਹੈ।” ਉਨ੍ਹਾਂ ਨੇ ਇਕ ਹੋਰ ਪੋਸਟ ‘ਚ ਕਿਹਾ,”ਜੇਕਰ ਤੁਸੀਂ ਜ਼ਖ਼ਮੀ ਹੋਏ ਹੋ ਅਤੇ ਤੁਸੀਂ ਇਹ ਸਭ ਦੇਖਿਆ ਹੈ ਤਾਂ ਕਿਰਪਾ ਮੈਨੂੰ ‘ਡੀਐੱਮ’ (ਡਾਇਰੈਕਟ ਮੈਸੇਜ) ਕਰੋ। ਮੈਂ ਤੁਹਾਡੇ ਨਾਲ ਵਿਅਕਤੀਗਤ ਰੂਪ ਨਾਲ ਗੱਲ ਕਰਨਾ ਚਾਹੁੰਦਾ ਹਾਂ ਅਤੇ ਮੁਆਫ਼ੀ ਮੰਗਣਾ ਚਾਹੁੰਦਾ ਹੈ। ਅਸੀਂ ਤੁਹਾਡੇ ਸਾਰਿਆਂ ਲਈ ਲੜਦੇ ਰਹਾਂਗੇ।

