Paper leak mastermind Bijendra Gupta arrested
ਪੇਪਰ ਲੀਕ ਦਾ ਮਾਸਟਰਮਾਈਂਡ ਬਿਜੇਂਦਰ ਗੁਪਤਾ ਗ੍ਰਿਫ਼ਤਾਰ
Mumbai, (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਅਧਿਆਪਕ ਯੋਗਤਾ ਪ੍ਰੀਖਿਆ (TET) ਪੇਪਰ ਲੀਕ ਮਾਮਲੇ ‘ਚ ਪੁਲਸ ਨੇ ਮੁੱਖ ਦੋਸ਼ੀ ਬਿਜੇਂਦਰ ਕੁਮਾਰ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਬਿਜੇਂਦਰ ਗੁਪਤਾ ਨੂੰ ਬਿਹਾਰ ਤੋਂ ਫੜ੍ਹਿਆ ਹੈ। ਇਸ ਤੋਂ ਬਾਅਦ ਭਿਵੰਡੀ ਪੁਲਸ ਬਿਜੇਂਦਰ ਨੂੰ ਗ੍ਰਿਫ਼ਤਾਰ ਕਰ ਕੇ ਪੁਣੇ ਏਅਰਪੋਰਟ ਲੈ ਆਈ। ਪੁਲਸ ਅਨੁਸਾਰ ਮਹਾਰਾਸ਼ਟਰ TET ਪੇਪਰ ਲੀਕ ਦਾ ਮਾਸਟਰਮਾਈਂਡ ਬਿਜੇਂਦਰ ਗੁਪਤਾ ਪਹਿਲਾਂ ਵੀ ਕਈ ਸੂਬਿਆਂ ‘ਚ ਪੇਪਰ ਲੀਕ ਦੇ ਮਾਮਲਿਆਂ ‘ਚ ਸ਼ਾਮਲ ਰਿਹਾ ਹੈ। ਉਹ ਪਹਿਲੇ ਇਕ ਕਤਲ ਦੇ ਮਾਮਲੇ ‘ਚ ਵੀ ਗ੍ਰਿਫ਼ਤਾਰ ਹੋ ਚੁੱਕਿਆ ਹੈ। ਪੁਲਸ ਦਾ ਮੰਨਣਾ ਹੈ ਕਿ ਬਿਜੇਂਦਰ ਕਈ ਵਾਰ ਗ੍ਰਿਫ਼ਤਾਰ ਹੋਇਆ ਪਰ ਹਰ ਵਾਰ ਜ਼ਮਾਨਤ ਮਿਲਣ ਮਗਰੋਂ ਫਰਾਰ ਹੋ ਜਾਂਦਾ ਸੀ ਅਤੇ ਨਵੀਂ ਪਛਾਣ ਨਾਲ ਕਿਸੇ ਹੋਰ ਸੂਬੇ ‘ਚ ਐਕਟਿਵ ਹੋ ਜਾਂਦਾ ਸੀ। ਹਾਲਾਂਕਿ ਮਹਾਰਾਸ਼ਟਰ TET ਪੇਪਰ ਲੀਕ ਮਾਮਲੇ ‘ਚ ਪੁਲਸ ਪਟਨਾ ਤੋਂ ਬਿਜੇਂਦਰ ਦੀ ਪਤਨੀ ਸੁਮਨ ਕੁਮਾਰੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

