Gurdaspur is a stronghold of fraud: Crores of rupees were cheated by showing dreams of jobs abroad, many cases were registered
ਗੁਰਦਾਸਪੁਰ ‘ਚ ਠੱਗੀ ਦਾ ਗੜ੍ਹ: ਵਿਦੇਸ਼ ਤੇ ਨੌਕਰੀ ਦੇ ਸੁਫਨੇ ਦਿਖਾ ਕੇ ਠੱਗੇ ਕਰੋੜਾਂ ਰੁੁਪਏ, ਕਈ ਮਾਮਲੇ ਦਰਜ
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਗੁਰਦਾਸਪੁਰ ਪੁਲਸ ਵੱਲੋਂ ਵੱਖ-ਵੱਖ ਲੋਕਾਂ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ‘ਚ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰਮਨ ਮਲਹੋਤਰਾ ਅਤੇ ਰਿਤੂ ਮਲਹੋਤਰਾ ਵਾਸੀ ਸੰਗਤਪੁਰਾ, ਥਾਣਾ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਗਰ ਪੁੱਤਰ ਧਰਮਪਾਲ ਵਾਸੀ 1146, ਗਲੀ ਨੰਬਰ 7, ਨਵੀਂ ਆਬਾਦੀ ਕਰਮਪੁਰਾ, ਮਜੀਠਾ ਰੋਡ, ਅੰਮ੍ਰਿਤਸਰ ਖਿਲਾਫ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਸਿੰਗਾਪੁਰ ਭੇਜਣ ਦੇ ਨਾਂ ‘ਤੇ 5,80,000/- ਰੁਪਏ ਦੀ ਠੱਗੀ ਮਾਰੀ ਹੈ। ਇਸੇ ਤਰ੍ਹਾਂ ਥਾਣਾ ਕਲਾਨੌਰ ਵਿਖੇ ਕੰਵਲਜੀਤ ਕੌਰ ਵਾਸੀ ਪਿੰਡ ਕੋਠੇ ਘੁਰਾਲਾ, ਥਾਣਾ ਤਿੱਬੜ, ਜ਼ਿਲ੍ਹਾ ਗੁਰਦਾਸਪੁਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਹਰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਲਾਨੌਰ ਨੇੜੇ ਅਦਾਲਤਪੁਰ, ਥਾਣਾ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਦਾ ਦੋਸ਼ ਹੈ ਕਿ ਮੁਲਜ਼ਮਾ ਨੇ ਉਸ ਦੇ ਲੜਕੇ ਰਣਜੋਧ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਠੱਗੀ ਮਾਰੀ ਹੈ।ਇਸੇ ਤਰ੍ਹਾਂ ਥਾਣਾ ਦੀਨਾਨਗਰ ਵਿਖੇ ਸਾਹਿਲ ਅਰੋੜਾ ਮਾਲਕ, ਇਮੀਗ੍ਰੇਸ਼ਨ 69, ਸੈਕਿੰਡ ਫਲੋਰ, ਕਬੀਰ ਪਾਰਕ, ਅਪੋਜ਼ਿਟ GNDU ਕਾਲਜ, ਲੈਂਡਮਾਰਕ ਕੰਟਰੀ ਕੁਲਚਾ, ਅੰਮ੍ਰਿਤਸਰ, ਵਾਸੀ ਨਜ਼ਦੀਕ ਕ੍ਰਿਸ਼ਨਾ ਬੇਕਰੀ, ਸਿਵਲ ਲਾਈਨ, ਲੁਧਿਆਣਾ ਖਿਲਾਫ ਕੇਸ ਦਰਜ ਹੋਇਆ ਹੈ। ਸ਼ਿਕਾਇਤਕਰਤਾ ਰਾਹੁਲ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਜੀਵਨਵਾਲ ਬੱਬਰੀ, ਗੁਰਦਾਸਪੁਰ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 2,07,000/- ਰੁਪਏ ਦੀ ਠੱਗੀ ਮਾਰੀ ਹੈ। ਇਸੇ ਤਰ੍ਹਾਂ ਦੀਆਂ ਨਗਰ ਪੁਲਸ ਵੱਲੋਂ ਵੱਖ-ਵੱਖ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਠੱਗੀ ਮਾਰ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਦਲਵਿੰਦਰ ਸਿੰਘ ਵਾਸੀ ਚੂੰਗੀ ਮੌੜ ਦੀਨਾਨਗਰ ਵੱਲੋ ਸਰਵਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਜੰਗਲ ਥਾਣਾ ਪਠਾਨਕੋਟ ਕੋਲੋਂ 5,00,000/ਰੁਪਏ, ਗੁਰਦੀਪ ਸਿੰਘ ਕੋਲੋਂ 14,00,000/ਰੁਪਏ , ਪੂਰਨ ਮਸੀਹ 10,00,000 ਰੁਪਏ ,ਅਮਰ ਸਿੰਘ ਕੋਲੋਂ 10,32,000/ਰੁਪਏ, ਕੁਲਦੀਪ ਸਿੰਘ 14,15,200/ ਰੁਪਏ ,ਤਰਸੇਮ ਲਾਲ ਕੋਲੋਂ 10,17,000/ਰੁਪਏ ਅਤੇ ਲਖਬੀਰ ਸਿੰਘ ਕੋਲੋਂ 5,00,000/ਰੁਪਏ ਫੌਜ ‘ਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਕੁੱਲ 68,64,200/ਰਪਏ ਦੀ ਠੱਗੀ ਮਾਰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

