“If you don’t apologize within 3 days…”, Parliamentary committee warns META over PM’s video
”3 ਦਿਨਾਂ ‘ਚ ਨਾ ਮੰਗੀ ਮੁਆਫ਼ੀ ਤਾਂ…”, PM ਦੀ ਵੀਡੀਓ ਮਾਮਲੇ ‘ਚ ਸੰਸਦੀ ਕਮੇਟੀ ਨੇ META ਨੂੰ ਦਿੱਤੀ Warning
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੰਸਦ ਦੀ ਇਕ ਸਥਾਈ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਫੇਸਬੁੱਕ ਤੋਂ ਹਟਾਏ ਜਾਣ ਦੇ ਮਾਮਲੇ ‘ਚ ਬੁੱਧਵਾਰ ਨੂੰ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਨੂੰ ਲਿਖੇ ਇਕ ਪੱਤਰ ‘ਚ, ਲੋਕ ਸਭਾ ਸਕੱਤਰੇਤ ਦੇ ਇਕ ਨਿਰਦੇਸ਼ਕ ਨੇ ਕਿਹਾ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਮੁਆਫ਼ੀ ਨਹੀਂ ਮੰਗੀ ਜਾਂਦੀ, ਤਾਂ ਜ਼ੁਕਰਬਰਗ ਦੀ ਸੁਰੱਖਿਆ ਅਤੇ ਛੋਟ ਵਾਪਸ ਲਈ ਜਾ ਸਕਦੀ ਹੈ। ਏ. ਜਯੋਤਿਰਮਯੀ ਦੇ ਦਸਤਖਤ ਵਾਲੇ ਪੱਤਰ ‘ਚ ਕਿਹਾ ਗਿਆ ਹੈ,”ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਡੀਓ ਨੂੰ ਫੇਸਬੁੱਕ ਤੋਂ 5-6 ਘੰਟੇ ਤੱਕ ਹਟਾਏ ਜਾਣ ਦੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ, ਜਿਸ ‘ਚ ਉਨ੍ਹਾਂ ਨੇ ਵਿਦਿਆਰਥੀਆਂ ਅਤੇ ‘Gen Z’ ਨੂੰ ਪ੍ਰੀਖਿਆ ਨਾਲ ਸਬੰਧਤ ਵਿਵਾਦਾਂ ਅਤੇ ਪੇਪਰ ਲੀਕ ਵਿਰੁੱਧ ਸਖ਼ਤ ਕਾਰਵਾਈ ਬਾਰੇ ਸੰਬੋਧਨ ਕੀਤਾ ਸੀ।” ਕਮੇਟੀ ਨੇ ਧੋਖਾਧੜੀ ਵਾਲੀਆਂ ਐਪਾਂ ਕਾਰਨ ਨਿਵੇਸ਼ਕਾਂ ਨੂੰ 48 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਉਣ ਲਈ ਭਾਰਤ ਸਰਕਾਰ ਤੋਂ ਗੂਗਲ ਇੰਡੀਆ ਦੇ ਮੁਖੀ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ। ਪੱਤਰ ‘ਚ ਕਿਹਾ ਗਿਆ ਹੈ, “ਕਮੇਟੀ ਨੇ ਹੈਦਰਾਬਾਦ ਸਾਈਬਰ ਪੁਲਸ ਦੁਆਰਾ ਗੂਗਲ ਇੰਡੀਆ ਦੇ ਮੁਖੀ ਨੂੰ ਸਾਈਬਰ ਧੋਖਾਧੜੀ ਕਰਨ ਵਾਲਿਆਂ ਨਾਲ ਸਹਿ-ਦੋਸ਼ੀ ਵਜੋਂ ਨਾਮਜ਼ਦ ਕਰਨ ‘ਚ ਕੀਤੀ ਗਈ ਕਾਰਵਾਈ ‘ਤੇ ਚਰਚਾ ਕੀਤੀ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਧੋਖਾਧੜੀ ਵਾਲੇ ਐਪਸ ਰਾਹੀਂ ਨਿਵੇਸ਼ ਕਰਕੇ 48 ਲੱਖ ਤੋਂ ਵੱਧ ਗੁਆ ਦਿੱਤੇ। ਕਮੇਟੀ ਚਾਹੁੰਦੀ ਹੈ ਕਿ ਭਾਰਤ ਸਰਕਾਰ ਗੂਗਲ ਇੰਡੀਆ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕਰੇ।”

