No house in O-Zone will be demolished! BJP reiterates in Delhi Assembly
ਨਹੀਂ ਡੇਗਿਆ ਜਾਵੇਗਾ O-Zone ‘ਚ ਮੌਜੂਦ ਕੋਈ ਵੀ ਮਕਾਨ ! ਦਿੱਲੀ ਵਿਧਾਨ ਸਭਾ ‘ਚ ਭਾਜਪਾ ਨੇ ਦੁਹਰਾਇਆ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਭਾਜਪਾ ਨੇ ਸ਼ੁੱਕਰਵਾਰ ਨੂੰ ਦੁਹਰਾਇਆ ਕਿ ‘ਓ-ਜ਼ੋਨ’ ਖੇਤਰ ’ਚ ਬਣੇ ਕਿਸੇ ਵੀ ਮਕਾਨ ਨੂੰ ਨਹੀਂ ਡੇਗਿਆ ਜਾਵੇਗਾ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ’ਤੇ ਇਸ ਮੁੱਦੇ ’ਚ ਸਿਆਸਤ ਕਰਨ ਦਾ ਦੋਸ਼ ਲਾਇਆ। ‘ਓ-ਜ਼ੋਨ’ ਖੇਤਰ ਵਜ਼ੀਰਾਬਾਦ ਤੋਂ ਓਖਲਾ ਤੱਕ ਲੱਗਭਗ 22 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਭਾਜਪਾ ਦੀ ਇਹ ਟਿੱਪਣੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਝਾ ਦੀਆਂ ਟਿੱਪਣੀਆਂ ਤੋਂ ਬਾਅਦ ਆਈ ਹੈ। ਉਨ੍ਹਾਂ ਨੇ ‘ਓ-ਜ਼ੋਨ’ ਖੇਤਰ (ਯਮੁਨਾ ਨਦੀ ਦੇ ਹੜ੍ਹ ਖੇਤਰ) ’ਚ ਜਾਰੀ ਭੰਨਤੋੜ ਦਾ ਹਵਾਲਾ ਦਿੰਦੇ ਹੋਏ ਗੈਰ-ਕਾਨੂੰਨੀ ਕਾਲੋਨੀਆਂ ਲਈ ਕਾਨੂੰਨੀ ਸੁਰੱਖਿਆ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ 12 ਤੋਂ 15 ਲੱਖ ਲੋਕਾਂ ਦਾ ਭਵਿੱਖ ਖਤਰੇ ’ਚ ਹੈ। ਦਿੱਲੀ ਦੇ ਵਿਕਾਸ ਮੰਤਰੀ ਕਪਿਲ ਮਿਸ਼ਰਾ ਨੇ ‘ਓ-ਜ਼ੋਨ’ ਖੇਤਰ ਦੇ ਮੁੱਦੇ ਨੂੰ ਗੰਭੀਰ ਦੱਸਿਆ ਅਤੇ ਕਿਹਾ ਕਿ ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਇਸ ’ਤੇ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਓ-ਜ਼ੋਨ’ ’ਚ 30 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ।

