School bus full of students catches fire! Screams erupt in Dhaua village
ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗ ਗਈ ਅੱਗ ! ਧਊਆ ਪਿੰਡ ‘ਚ ਮਚ ਗਿਆ ਚੀਕ-ਚਿਹਾੜਾ
ਜੈਸਲਮੇਰ (ਆਵਾਜ਼ਿ ਕੌਮ ਬਿਊਰੋ)-ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ‘ਚ ਮੰਗਲਵਾਰ ਨੂੰ ਇਕ ਸਕੂਲ ਬੱਸ ‘ਚ ਅੱਗ ਲੱਗ ਗਈ। ਇੰਜਣ ਤੋਂ ਧੂੰਆਂ ਉੱਠਦੇ ਹੀ ਡਰਾਈਵਰ ਨੇ ਤੁਰੰਤ ਬੱਸ ਰੋਕ ਕੇ ਸਾਰੇ ਬੱਚਿਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲਸ ਅਨੁਸਾਰ, ਇਹ ਹਾਦਸਾ ਸਦਰ ਥਾਣਾ ਖੇਤਰ ਦੇ ਧਊਆ ਪਿੰਡ ਦੇ ਨੇੜੇ ਵਾਪਰਿਆ। ਇਹ ਬੱਸ ਸਵੇਰੇ ਜੈਸਲਮੇਰ ਤੋਂ ਪੇਂਡੂ ਖੇਤਰਾਂ ਤੋਂ ਬੱਚਿਆਂ ਨੂੰ ਲੈਣ ਜਾ ਰਹੀ ਸੀ ਕਿ, ਉਦੋਂ ਅਚਾਨਕ ਉਸ ‘ਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਹਾਦਸੇ ਸਮੇਂ ਬੱਸ ‘ਚ ਲਗਭਗ 15 ਬੱਚੇ ਸਵਾਰ ਸਨ। ਪੁਲਸ ਨੇ ਕਿਹਾ ਕਿ ਅਚਾਨਕ ਅੱਗ ਪੂਰੀ ਬੱਸ ‘ਚ ਤੇਜ਼ੀ ਨਾਲ ਫੈਲ ਗਈ, ਪਰ ਸਾਰੇ ਬੱਚਿਆਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ ਅਤੇ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪੁਲਸ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਅਣਜਾਣ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

