Major accident in Punjab, 3 people died after car fell into a pond, screams were heard at the scene
ਪੰਜਾਬ ‘ਚ ਵੱਡਾ ਹਾਦਸਾ, ਕਾਰ ਛੱਪੜ ‘ਚ ਡਿੱਗਣ ਕਾਰਨ 3 ਲੋਕਾਂ ਦੀ ਮੌਤ, ਮੌਕੇ ‘ਤੇ ਪਈਆਂ ਚੀਕਾਂ
ਜਗਰਾਓਂ (ਆਵਾਜ਼ਿ ਕੌਮ ਬਿਊਰੋ)-ਜਗਰਾਓਂ ਦੇ ਰਾਏਕੋਟ ਇਲਾਕੇ ‘ਚ ਪੈਂਦੇ ਪਿੰਡ ਬੱਸੀਆਂ ‘ਚ ਅਚਾਨਕ ਬੇਕਾਬੂ ਹੋ ਕੇ ਇੱਕ ਕਾਰ ਛੱਪੜ ‘ਚ ਜਾ ਡਿੱਗੀ। ਇਸ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨੇਂ ਮ੍ਰਿਤਕ ਸੱਤਾਧਿਰ ਪਾਰਟੀ ਨਾਲ ਸਬੰਧਿਤ ਸਨ ਅਤੇ ਤਿੰਨੇਂ ਦੋਸਤ ਸਨ। ਪ੍ਰਾਪਤ ਜਾਣਕਾਰੀ ਅਨੁਸਾਰ 5 ਲੋਕ ਆਪਣੀ ਕਾਰ ‘ਚ ਨਕੋਦਰ ਤੋਂ ਵਾਪਸ ਦਿੜਬਾ ਜਾ ਰਹੇ ਸਨ। ਜਦੋਂ ਉਹ ਜਗਰਾਓਂ ਤੋਂ ਕਰੀਬ 12 ਕਿਲੋਮੀਟਰ ਦੂਰ ਰਾਏਕੋਟ ਨੇੜਲੇ ਕਸਬਾ ਵਾਸੀਆਂ ਦੇ ਛੱਪੜ ਨੇੜੇ ਪੁੱਜੇ ਤਾਂ ਅਚਾਨਕ ਤੜਕਸਾਰ ਕਰੀਬ ਸਵਾ ਇਕ ਵਜੇ ਉਨ੍ਹਾਂ ਦੀ ਕਾਰ ਛੱਪੜ ‘ਚ ਜਾ ਡਿੱਗੀ। ਇਸ ਹਾਦਸੇ ‘ਚ ਕਾਰ ਸਵਾਰ ਤਿੰਨ ਵਿਅਕਤੀਆਂ ਬਲਕਾਰ ਸਿੰਘ, ਵਿਸ਼ਾਲ ਅਤੇ ਸੰਦੀਪ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਦੋ ਸਾਥੀ ਵਾਲ-ਵਾਲ ਬਚ ਗਏ। ਇਸ ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ ਅਤੇ ਪੁਲਸ ਨੂੰ ਮਾਮਲੇ ਦੀ ਤੁਰੰਤ ਸੂਚਨਾ ਦਿੱਤੀ ਗਈ।

