A young man threw eggs at a Ganesh procession in Mumbai, police arrested him, know the case
ਮੁੰਬਈ ‘ਚ ਗਣੇਸ਼ ਸ਼ੋਭਾ ਯਾਤਰਾ ‘ਤੇ ਨੌਜਵਾਨ ਨੇ ਸੱਟੇ ਆਂਡੇ, ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਮਾਮਲਾ
Mumbai, (ਆਵਾਜ਼ਿ ਕੌਮ ਬਿਊਰੋ)-ਦੱਖਣੀ ਮੁੰਬਈ ਦੇ ਮਜਗਾਂਵ ‘ਚ ਗਣੇਸ਼ ਸ਼ੋਭਾ ਯਾਤਰਾ ‘ਤੇ ਆਂਡੇ ਸੁੱਟਣ ਦੇ ਦੋਸ਼ ‘ਚ ਇੱਕ 22 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਯਾਤਰਾ ਦੌਰਾਨ ਇੱਕ ਰਿਹਾਇਸ਼ੀ ਸੁਸਾਇਟੀ ਦੇ ਬਾਹਰ ਪਟਾਕੇ ਚਲਾਉਣ ਤੋਂ ਗੁੱਸੇ ਵਿੱਚ ਸੀ। ਪਟਾਕਿਆਂ ਦੇ ਧੂੰਏਂ ਕਾਰਨ ਉਸ ਦੀਆਂ ਅੱਖਾਂ ‘ਚ ਜਲਣ ਹੋ ਗਈ ਅਤੇ ਉਹ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਸੀ। ਪੁਲਸ ਡਿਪਟੀ ਕਮਿਸ਼ਨਰ ਜਯੰਤ ਮੀਨਾ ਦੇ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਦਾਨਿਸ਼ ਸ਼ੇਰ ਖਾਨ ਵਜੋਂ ਹੋਈ ਹੈ, ਜੋ ਆਨਲਾਈਨ ਆਰਡਰ ਦੇ ਆਧਾਰ ‘ਤੇ ਘਰਾਂ ‘ਚ ਅੰਡੇ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਦਾਨਿਸ਼ ਐਤਵਾਰ ਰਾਤ ਨੂੰ ਮਜਗਾਂਵ ਦੇ ਕਾਂਟੀਨੈਂਟਲ ਹਾਈਟਸ ਅਪਾਰਟਮੈਂਟਸ ‘ਚ ਅੰਡੇ ਪਹੁੰਚਾਉਣ ਗਿਆ ਸੀ। ਉਨ੍ਹਾਂ ਕਿਹਾ ਕਿ ਪਟਾਕਿਆਂ ਦੇ ਧੂੰਏਂ ਕਾਰਨ ਉਸ ਦੀਆਂ ਅੱਖਾਂ ‘ਚ ਜਲਣ ਹੋਈ ਅਤੇ ਗੁੱਸੇ ਵਿੱਚ ਆ ਕੇ ਕਥਿਤ ਤੌਰ ‘ਤੇ ਮਜਗਾਂਵਚਾ ਮੋਰਿਆ ਗਣੇਸ਼ਉਤਸਵ ਮੰਡਲ ਦੀ ਯਾਤਰਾ ‘ਤੇ ਆਂਡੇ ਸੁੱਟ ਦਿੱਤੇ। ਮੀਨਾ ਦੇ ਅਨੁਸਾਰ ਇਸ ਘਟਨਾ ਦੇ ਸਬੰਧ ਵਿੱਚ ਸੋਮਵਾਰ ਨੂੰ ਬਾਈਕੁਲਾ ਪੁਲਸ ਸਟੇਸ਼ਨ ‘ਚ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਥਿਤ ਤੌਰ ‘ਤੇ ਕਾਂਟੀਨੈਂਟਲ ਹਾਈਟਸ ਅਪਾਰਟਮੈਂਟਸ ਦੀ ਇੱਕ ਉਪਰਲੀ ਮੰਜ਼ਿਲ ਤੋਂ ਆਂਡੇ ਸੁੱਟੇ ਗਏ ਸਨ, ਜਿਸ ਨਾਲ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਅਤੇ ਇਮਾਰਤ ਦੇ ਬਾਹਰ ਥੋੜ੍ਹੀ ਜਿਹੀ ਭੀੜ ਇਕੱਠੀ ਹੋ ਗਈ। ਹਾਲਾਂਕਿ, ਮੀਨਾ ਨੇ ਕਿਹਾ ਕਿ ਪੁਲਸ ਨੇ ਦਖਲ ਦਿੱਤਾ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਵਾਧੂ ਪੁਲਸ ਬਲ ਤਾਇਨਾਤ ਕੀਤੇ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਪਤਾ ਲਗਾਉਣ ਲਈ ਪੰਜ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਤਕਨੀਕੀ ਸਬੂਤਾਂ ਦੀ ਮਦਦ ਨਾਲ ਦਾਨਿਸ਼ ਦੀ ਪਛਾਣ ਕੀਤੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ। ਮੀਨਾ ਨੇ ਕਿਹਾ ਕਿ ਦਾਨਿਸ਼ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ।

