Massive fire breaks out in pesticide warehouse, losses worth lakhs
ਕੀਟਨਾਸ਼ਕ ਦਵਾਈਆਂ ਦੇ ਗੋਦਾਮ ਵਿਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਲੌਂਗੋਵਾਲ (ਆਵਾਜ਼ਿ ਕੌਮ ਬਿਊਰੋ)-ਅੱਜ ਇੱਥੇ ਡਰੇਨ ਦੇ ਪੁਲ ਨੇੜੇ ਇਕ ਕੀਟਨਾਸ਼ਕ ਦਵਾਈਆਂ ਦੇ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਖ਼ਦਸ਼ਾ ਹੈ। ਸੰਤ ਅਤਰ ਸਿੰਘ ਖੇਤੀਬਾੜੀ ਸੈਂਟਰ ਦੇ ਮਾਲਕ ਗੁਰਮੇਲ ਸਿੰਘ ਬਟੂਹਾ ਨੇ ਦੱਸਿਆ ਕਿ ਉਸ ਨੇ ਆਪਣੀ ਦੁਕਾਨ ਦੇ ਪਿੱਛੇ ਗੋਦਾਮ ਬਣਾਇਆ ਹੋਇਆ ਹੈ। ਜਿਸ ਵਿਚ ਅੱਜ ਬਿਜਲੀ ਵਾਲੇ ਬੋਰਡ ‘ਚੋਂ ਸਪਾਰਕਿੰਗ ਕਾਰਨ ਅਚਾਨਕ ਭਿਆਨਕ ਅੱਗ ਲੱਗ ਗਈ। ਗੁਰਮੇਲ ਸਿੰਘ ਬਟੂਹਾ ਮੁਤਾਬਕ, ਇਸ ਨਾਲ 50 ਲੱਖ ਰੁਪਏ ਕੀਮਤ ਦੀਆਂ ਕੀਟਨਾਸ਼ਕ ਦਵਾਈਆਂ ਸਵਾਹ ਹੋ ਗਈਆਂ। ਦੁਕਾਨ ਮਾਲਕ ਨੇ ਅੱਗੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਪਹਿਲਾਂ ਨੇੜਲੇ ਗੁਆਂਢੀਆਂ ਨੇ ਯਤਨ ਕੀਤੇ ਅਤੇ ਬਾਅਦ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਪੂਰੀ ਤਰਾਂ ਕਾਬੂ ਪਾਇਆ।

