Deepak Bhandari took a scary step in jail! He was arrested in a drug racket case worth 540 crores.
ਦੀਪਕ ਭੰਡਾਰੀ ਨੇ ਜੇਲ੍ਹ ‘ਚ ਚੁੱਕ ਲਿਆ ਖ਼ੌਫ਼ਨਾਕ ਕਦਮ! 540 ਕਰੋੜ ਦੇ ਡਰੱਗ ਰੈਕੇਟ ਮਾਮਲੇ ‘ਚ ਹੋਈ ਸੀ ਗ੍ਰਿਫ਼ਤਾਰੀ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਦੇਸ਼ ਦੇ ਸਭ ਤੋਂ ਵੱਡੇ 540 ਕਰੋੜ ਦੇ ਮੈਡੀਕਲ ਡਰੱਗ ਰੈਕਟ ਮਾਮਲੇ ਦੇ ਇਕ ਮੁਲਜ਼ਮ ਦੀਪਕ ਭੰਡਾਰੀ ਨੇ ਅੱਜ ਅੰਮ੍ਰਿਤਸਰ ਦੀ ਜੇਲ੍ਹ ਵਿਚ ਖ਼ੁਦਕੁਸ਼ੀ ਕਰ ਲਈ। ਤਕਰੀਬਨ 15 ਮਹੀਨੇ ਪਹਿਲੇ ਐੱਨ.ਸੀ.ਬੀ. ਨੇ ਦੇਸ਼ ਦੇ ਵਿਚ ਇਕ ਰੈਕਟ ਫੜਿਆ ਸੀ, ਜੋ ਕਿ ਨਸ਼ੇ ਦੀਆਂ ਦਵਾਈਆਂ ਵੇਚਣ ਦਾ ਕਾਰੋਬਾਰ ਕਰਦੇ ਸਨ। ਉਸ ਵਿਚ ਇਕ ਨਾਮ ਦੀਪਕ ਭੰਡਾਰੀ ਦਾ ਵੀ ਸਾਹਮਣੇ ਆਇਆ ਸੀ, ਜੋ ਕਿ 15 ਮਹੀਨੇ ਤੋਂ ਅੰਮ੍ਰਿਤਸਰ ਦੀ ਜੇਲ੍ਹ ਵਿਚ ਸੀ। ਦੀਪਕ ਭੰਡਾਰੀ ਦੀ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਤੋਂ ਬਾਅਦ ਹਾਈ ਕੋਰਟ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਵਿਚ ਜ਼ਮਾਨਤ ਰੱਦ ਹੋ ਗਈ ਸੀ। ਇਸ ਤੋਂ ਬਾਅਦ ਲੰਬੇ ਸਮੇਂ ਤੋਂ ਉਹ ਮਾਨਸਿਕ ਤਣਾਅ ਵਿਚ ਸੀ ਜਿਸ ਤੋਂ ਬਾਅਦ ਉਸ ਨੇ ਅੱਜ ਜੇਲ੍ਹ ਦੇ ਵਿਚ ਪਰਨਾ ਪਾ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।

