A passenger plane capsized in the middle of the sea! More than 250 people were on board
ਸਮੁੰਦਰ ਵਿਚਾਲੇ ਪਲਟ ਗਿਆ ਸਵਾਰੀਆਂ ਨਾਲ ਭਰਿਆ ਜਹਾਜ਼ ! 250 ਤੋਂ ਵੱਧ ਲੋਕ ਸੀ ਸਵਾਰ
New Delhi, (ਆਵਾਜ਼ਿ ਕੌਮ ਬਿਊਰੋ)-ਯੂਰਪ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਉੱਤਰੀ ਸਾਈਪ੍ਰਸ ਦੀ ਗਿਰਨੇ ਬੰਦਰਗਾਹ ਤੋਂ ਤੁਰਕੀ ਵੱਲ ਜਾ ਰਿਹਾ ਇੱਕ ਯਾਤਰੀ ਜਹਾਜ਼ ਸਮੁੰਦਰ ‘ਚ ਪਲਟ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਜਹਾਜ਼ ‘ਚ ਲਗਭਗ 250- 300 ਯਾਤਰੀ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਖੇਤਰ ‘ਚ ਵੱਡੇ ਪੱਧਰ ‘ਤੇ ਸਰਚ ਅਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। MarineTraffic ਦੇ ਟ੍ਰੈਕਿੰਗ ਡਾਟਾ ਅਨੁਸਾਰ, ਐਤਵਾਰ ਸਵੇਰੇ ਜਹਾਜ਼ ਦੀ ਲੋਕੇਸ਼ਨ ਗਿਰਨੇ ਬੰਦਰਗਾਹ ਦੇ ਉੱਤਰ ਵੱਲ ਦਿਖਾਈ ਦੇ ਰਹੀ ਸੀ, ਜਿਸ ਤੋਂ ਬਾਅਦ ਅਚਾਨਕ ਇਸ ਦੇ ਸਿਗਨਲ ਅਤੇ ਟ੍ਰਾਂਸਮਿਸ਼ਨ ਬੰਦ ਹੋ ਗਏ। ਫਿਲਹਾਲ ਹਾਦਸੇ ਵਾਲੀ ਜਗ੍ਹਾ ‘ਤੇ ਨੇੜਿਓਂ ਲੰਘ ਰਹੇ ਇੱਕ ਹੋਰ ਜਹਾਜ਼ ਨੂੰ ਬਚਾਅ ਕਾਰਜਾਂ ਲਈ ਭੇਜਿਆ ਗਿਆ, ਜਿਸ ਨੇ ਪਾਣੀ ‘ਚੋਂ ਕਈ ਯਾਤਰੀਆਂ ਨੂੰ ਬਾਹਰ ਕੱਢਿਆ। ਇਹ ਜਹਾਜ਼ ਬਚਾਏ ਗਏ ਯਾਤਰੀਆਂ ਨੂੰ ਲੈ ਕੇ ਗਿਰਨੇ ਬੰਦਰਗਾਹ ‘ਤੇ ਵਾਪਸ ਪਹੁੰਚ ਰਿਹਾ ਹੈ। ਇਸ ਹਾਦਸੇ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਨ੍ਹਾਂ ‘ਚ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਇੱਕ ਪਾਸੇ ਝੁਕ ਕੇ ਸਮੁੰਦਰ ‘ਚ ਡੁੱਬਦਾ ਜਾ ਰਿਹਾ ਹੈ, ਜਦਕਿ ਲਾਈਫ ਜੈਕੇਟਾਂ ਪਾਏ ਹੋਏ ਕਈ ਯਾਤਰੀ ਪਾਣੀ ‘ਚ ਤੈਰ ਕੇ ਆਪਣੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤੇ ਰੈਸਕਿਊ ਟੀਮਾਂ ਉਨ੍ਹਾਂ ਨੂੰ ਪਾਣੀ ‘ਚੋਂ ਬਾਹਰ ਕੱਢ ਰਹੀਆਂ ਹਨ। ਫਿਲਹਾਲ ਤੁਰਕੀ ਜਾਂ ਸਾਈਪ੍ਰਸ ਦੇ ਅਧਿਕਾਰੀਆਂ ਵੱਲੋਂ ਇਸ ਹਾਦਸੇ ਬਾਰੇ ਕੋਈ ਅਧਿਕਾਰਤ ਬਿਆਨ ਜਾਂ ਰਿਪੋਰਟ ਜਾਰੀ ਨਹੀਂ ਕੀਤੀ ਗਈ। ਪਰ ਫਿਲਹਾਲ ਰੈਸਕਿਊ ਆਪਰੇਸ਼ਨ ਤੇਜ਼ੀ ਨਾਲ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

