Bhai Pamma’s explosive response to Goldie Brar’s audio: “Bhai Nijjar’s character assassination and audacity to commit murder will get a befitting reply”
ਗੋਲਡੀ ਬਰਾੜ ਦੀ ਆਡੀਓ ’ਤੇ ਭਾਈ ਪੰਮਾ ਦਾ ਧਮਾਕੇਦਾਰ ਜਵਾਬ: “ਭਾਈ ਨਿੱਝਰ ਦੀ ਕਿਰਦਾਰਕੁਸ਼ੀ ਅਤੇ ਕਤਲ ਦੀ ਜੁਰਅਤ ਦਾ ਮਿਲੇਗਾ ਢੁਕਵਾਂ ਜਵਾਬ”
ਨਵੀਂ ਦਿੱਲੀ 31 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਕੁਝ ਦਿਨ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਵਲੋਂ ਜਲਾਵਤਨੀ ਭਾਈ ਪਰਮਜੀਤ ਸਿੰਘ ਪੰਮਾ ਨਾਲ ਕੀਤੀ ਗੱਲਬਾਤ ਦੀ ਆਡਿਓ ਵਾਇਰਲ ਕੀਤੀ ਗਈ ਸੀ ਜਿਸ ਵਿਚ ਓਹ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਿੰਮੇਵਾਰੀ ਲੈ ਕੇ ਭਾਰਤ ਸਰਕਾਰ ਨੂੰ ਮਾਮਲੇ ਤੋਂ ਕਲੀਨ ਚਿੱਟ ਦੇ ਰਹੇ ਸਨ ਤੇ ਨਾਲ ਹੀ ਭਾਈ ਨਿੱਝਰ ਦੀ ਕਿਰਦਾਰ ਕੁਸ਼ੀ ਵੀ ਕਰ ਰਹੇ ਸਨ ਦਾ ਭਾਈ ਪੰਮਾ ਵਲੋਂ ਤਿੱਖਾ ਜੁਆਬ ਦੇਂਦਿਆ ਕਿਹਾ ਗੋਲਡੀ ਬਰਾੜਾ, ਜਿਹੜੀ ਤੂੰ ਦਿੱਲੀ ਦੀਆਂ ਏਜੰਸੀਆਂ ਅਤੇ ਹਿੰਦ ਸਰਕਾਰ ਦੀ ਸ਼ਹਿ ‘ਤੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਝੂਠੀ ਜ਼ੁੰਮੇਵਾਰੀ ਲੈ ਕੇ ਆਪਣੇ ਆਕਾਵਾਂ ਦਾ ਦਾਗ ਧੋਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਅਤੇ ਸ਼ਹੀਦ ਦੀ ਕਿਰਦਾਰਕੁਸ਼ੀ ਕਰਨ ਦੀ ਜੁਰਅਤ ਕੀਤੀ ਹੈ, ਉਸ ਦਾ ਢੁਕਵਾਂ ਜੁਆਬ ਸੁਣ ਲੈ। ਭਾਈ ਨਿੱਝਰ ਸਿੱਖ ਪੰਥ ਦਾ ਉਹ ਚਮਕਦਾ ਤਾਰਾ ਹੈ ਜਿਸ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਅਮਰ ਹੋ ਚੁੱਕਾ ਹੈ, ਜਦਕਿ ਤੇਰਾ ਇਤਿਹਾਸ ਸਿਰਫ਼ ਕਾਇਰਾਂ ਵਾਂਗ ਮੂੰਹ ਛੁਪਾ ਕੇ ਪਿੱਠ ਪਿੱਛੇ ਵਾਰ ਕਰਨ ਵਾਲੇ ਗਿੱਦੜਾਂ ਦਾ ਹੈ। ਭਾਈ ਪੰਮਾ ਨੇ ਕਿਹਾ ਜੇਕਰ ਤੁਹਾਡੇ ਵਰਗੇ ਕਾਇਰਾ ਵਿਚ ਜ਼ਰਾ ਵੀ ਮਰਦਾਨਗੀ ਹੁੰਦੀ, ਤਾਂ ਪਿੱਠ ਪਿੱਛੇ ਵਾਰ ਕਰਨ ਦੀ ਥਾਂ ਭਾਈ ਨਿੱਝਰ ਦੇ ਸਾਹਮਣੇ ਆ ਕੇ ਦੇਖਦੇ। ਫਿਰ ਤੁਹਾਨੂੰ ਪਤਾ ਲੱਗਦਾ ਕਿ ਸ਼ੇਰ ਸਾਹਮਣੇ ਹੋਵੇ ਤਾਂ ਗਿੱਦੜ ਕਿਵੇਂ ਆਪਣੀਆਂ ਖੱਡਾਂ ਲੱਭਦੇ ਫਿਰਦੇ ਹਨ। ਓਨ੍ਹਾ ਕਿਹਾ ਭਾਈ ਨਿੱਝਰ ਗੁਰਦੁਆਰਾ ਸਾਹਿਬ ਦੇ ਸਰਵਸੰਮਤੀ ਨਾਲ ਚੁਣੇ ਹੋਏ ਪ੍ਰਧਾਨ ਸਨ, ਜਿਨ੍ਹਾਂ ਨੇ ਪੰਥ ਦੇ ਚੋਟੀ ਦੇ ਖਾੜਕੂ ਸਿੰਘਾਂ ਦਾ ਸਾਥ ਮਾਣਿਆ। ਉਹ ਹੱਥੀਂ ਕਿਰਤ-ਕਮਾਈ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਅਤੇ ਸੰਗਤ ਦੀ ਸੇਵਾ ਕਰਦੇ ਸਨ, ਤੁਹਾਡੇ ਵਰਗੇ ਕਾਇਰਾਂ ਵਾਂਗ ਲੋਕਾਂ ਤੋਂ ਫਿਰੌਤੀਆਂ ਮੰਗ ਕੇ ਆਪਣੇ ਢਿੱਡ ਨਹੀਂ ਸੀ ਭਰਦੇ। ਓਨ੍ਹਾ ਗੋਲਡੀ ਬਰਾੜ ਨੂੰ ਚੇਤਾਵਨੀ ਦੇਂਦਿਆ ਕਿਹਾ ਸਿੰਘਾਂ ਦਾ ਖ਼ੂਨ ਡੋਲ੍ਹ ਕੇ ਤੁਸੀਂ ਸਮਝਦੇ ਹੋ ਕਿ ਬਚ ਜਾਓਗੇ? ਗੁਰੂ ਸਾਹਿਬ ਦੇ ਕਹਿਰ ਅਤੇ ਅਕਾਲ ਪੁਰਖ ਦੀ ਲਾਠੀ ਦੀ ਮਾਰ ਤੋਂ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਜਾਂ ਸਰਕਾਰੀ ਛਤਰ-ਛਾਇਆ ਨਹੀਂ ਬਚਾ ਸਕਦੀ। ਜਿਨ੍ਹਾਂ ਸਰਕਾਰਾਂ ਦੀਆਂ ਗੋਦੀਆਂ ‘ਚ ਬੈਠ ਕੇ ਤੁਸੀਂ ਅੱਜ ਗਿੱਦੜ-ਭਬਕੀਆਂ ਮਾਰ ਰਹੇ ਹੋ, ਆਪਣਾ ਮਤਲਬ ਨਿਕਲਣ ਤੋਂ ਬਾਅਦ ਇਹੋ ਸਰਕਾਰਾਂ ਤੁਹਾਨੂੰ ਦੂਧੀ ‘ਚੋਂ ਮੱਖੀ ਵਾਂਗ ਕੱਢ ਕੇ ਸੁੱਟਣਗੀਆਂ ਅਤੇ ਤੁਹਾਡਾ ਨਾਮੋ-ਨਿਸ਼ਾਨ ਮਿਟਾ ਕੇ ਆਪ ਸਾਫ਼-ਪਾਕ ਬਣ ਬੈਠਣਗੀਆਂ। ਓਨ੍ਹਾ ਕਿਹਾ ਇਤਿਹਾਸ ਗਵਾਹ ਹੈ ਕਿ ਸਿੰਘ ਕਦੇ ਆਪਣੇ ਸ਼ਹੀਦਾਂ ਦੇ ਖ਼ੂਨ ਦਾ ਹਿਸਾਬ ਬਾਕੀ ਨਹੀਂ ਛੱਡਦੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀਆਂ ਇੱਟਾਂ ਨਾਲ ਇੱਟਾਂ ਖੜਕਾ ਦਿੱਤੀਆਂ ਸਨ, ਅਤੇ ਗੁਰੂ ਘਰ ਦੇ ਦੋਖੀ ਮੱਸੇ ਰੰਗੜ ਦੀ ਧੌਣ ਵੱਢ ਕੇ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਦੱਸ ਦਿੱਤਾ ਸੀ ਕਿ ਸਿੰਘਾਂ ਦਾ ਹਿਸਾਬ ਕਿਵੇਂ ਹੁੰਦਾ ਹੈ। ਜ਼ੁਲਮ ਦਾ ਰਾਜ ਚਾਹੇ ਜਿੰਨਾ ਵੀ ਵੱਡਾ ਹੋਵੇ, ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ। ਤੁਹਾਡੇ ਵਰਗੇ ਜ਼ਮੀਰ-ਵੇਚੂ ਗੱਦਾਰਾਂ ਅਤੇ ਕਾਤਲਾਂ ਦਾ ਹਸ਼ਰ ਵੀ ਇਤਿਹਾਸ ਦੇ ਉਸੇ ਕੂੜੇਦਾਨ ਵਿੱਚ ਹੋਵੇਗਾ ਜਿੱਥੇ ਅਹਿਮਦ ਸ਼ਾਹ ਅਬਦਾਲੀ ਅਤੇ ਜ਼ਕਰਿਆ ਖ਼ਾਨ ਵਰਗੇ ਜ਼ਾਲਮਾਂ ਦਾ ਹੋਇਆ ਹੈ। ਸਿੱਖ ਕੌਮ ਆਪਣੀਆਂ ਨਸਲਾਂ ਅਤੇ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਦੇ ਇੱਕ-ਇੱਕ ਫ਼ਰਜ਼ ਨੂੰ ਚੁਕਾਉਣਾ ਚੰਗੀ ਤਰ੍ਹਾਂ ਜਾਣਦੀ ਹੈ, ਅਤੇ ਇਹ ਹਿਸਾਬ ਵੀ ਹਰ ਹਾਲਤ ਵਿੱਚ ਚੁਕਤਾ ਹੋ ਕੇ ਰਹੇਗਾ! ਅੰਤ ਵਿਚ ਓਨ੍ਹਾ ਕਿਹਾ ਤੂੰ ਸਾਨੂੰ ਇੱਕ ਸਾਲ ਦਾ ਸਮਾਂ ਦਿੱਤਾ ਹੈ? ਅਸੀਂ ਤੈਨੂੰ ਖੁੱਲ੍ਹਾ ਚੈਲੇਂਜ ਕਰਦੇ ਹਾਂ—ਸਮਾਂ, ਦਿਨ ਅਤੇ ਜਗ੍ਹਾ ਤੂੰ ਤੈਅ ਕਰ, ਅਸੀਂ ਆਪ ਚੱਲ ਕੇ ਆਵਾਂਗੇ! ਹੁਣ ਦੇਖਦੇ ਹਾਂ ਕਿ ਸਮਾਂ ਕਿਸ ਪਾਸੇ ਕਰਵਟ ਲੈਂਦਾ ਹੈ। ਗੁਰੂ ਦੀ ਅਦਾਲਤ ਵਿੱਚ ਤੇਰਾ ਹਿਸਾਬ ਨਿਸ਼ਚਿਤ ਹੈ।

