International hockey player Bikramjit ‘Kaka’ receives the Shaheed Bhagat Singh Award.ਕੌਮਾਂਤਰੀ ਹਾਕੀ ਖਿਡਾਰੀ ਬਿਕਰਮਜੀਤ ‘ਕਾਕਾ’ ਨੂੰ ਮਿਿਲਆ ਸ਼ਹੀਦ ਭਗਤ ਸਿੰਘ ਐਵਾਰਡ

ਚੌਕ ਮਹਿਤਾ 29 ਸਤੰਬਰ (  ਬਾਬਾ ਸੁਖਵੰਤ ਸਿੰਘ ਚੰਨਣਕੇ     ) ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 117 ਜਨਮ ਦਿਹਾੜੇ ਮੌਕੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਵਲੋਂ ਕਰਵਾਏ ਜਾ ਰਹੇ ਵਿਸ਼ਵ ਵਿਆਪੀ ਸਮਾਰੋਹਾਂ ਦੇ ਚੱਲਦਿਆ ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ ਵਲੋਂ ਜੂਨੀਅਰ ਵਰਲਡ-ਕੱਪ (ਮੈਨਜ਼) 2001 ਦੇ ਗੋਲਡ ਮੈਡਲਿਸਟ ਤੇ ਸੀ.ਆਈ.ਟੀ. ਰੇਲਵੇ ਕੌਮਾਤਰੀ ਹਾੱਕੀ ਖਿਡਾਰੀ ਬਿਕਰਮਜੀਤ ਸਿੰਘ ‘ਕਾਕਾ’ ਨੂੰ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ।ਸਨਮਾਨਿਤ ਕਰਨ ਦੀ ਰਸਮ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਪੰਜਾਬੀ ਲੋਕ ਗਾਇਕ ਦਵਿੰਦਰ ਦਿਆਲਪੁਰੀ ਤੇ ਉਘੇ ਖੇਡ ਪ੍ਰਮੋਟਰ ਅਤੇ ਜਿਲ੍ਹਾ ਖੇਡ ਪੀ.ਆਰ.ਓ. ਜੀ.ਐਸ. ਸੰਧੂ ਨੇ ਸਾਂਝੇ ਤੌਰ ਤੇ ਅਦਾ ਕੀਤੀ। ਉਨ੍ਹਾ ਦੱਸਿਆ ਕਿ ਗੋਲਡ ਮੈਡਲਿਸਟ ਤੇ ਸੀ.ਆਈ.ਟੀ. ਰੇਲਵੇ ਕੌਮਾਤਰੀ ਹਾੱਕੀ ਖਿਡਾਰੀ ਬਿਕਰਮਜੀਤ ਸਿੰਘ ‘ਕਾਕਾ’ ਨੇ ਪੋਲੈਂਡ ਵਿਖੇ ਅਗਸਤ 2000 ਵਿੱਚ ਆਯੋਜਿਤ ਚੌਥੇ ਕੌਮੀ ਮੈਨਜ਼ ਟੂਰਨਾਮੇਂਟ ਵਿੱਚ ਦੁਸਰਾ ਸਥਾਨ, ਮਲੇਸ਼ੀਆ ਵਿਖੇ ਅਗਸਤ 2001 ਵਿੱਚ ਗਿਆਰਵੇਂ ਸੁਲਤਾਨ ਅਜਲਾਨ ਸ਼ਾਹ ਹਾੱਕੀ ਕੱਪ ਵਿੱਚ ਪਹਿਲਾ, ਆਸਟ੍ਰੇਲੀਆ ਵਿਖੇ ਅਕਤੂਬਰ 2001 ਵਿੱਚ ਸੱਤਵੇਂ ਜੂਨੀਅਰ ਮੈਨਜ਼ ਵਰਲਡ ਕੱਪ ਵਿੱਚ ਪਹਿਲਾ, ਭਾਰਤ ਵਿਖੇ ਨਵੰਬਰ 1998 ਵਿੱਚ ਹੋਏ ਇੰਡੀਆ-ਸ਼੍ਰੀ ਲੰਕਾ ਟੈਸਟ ਸੀਰੀਜ਼ ਅਤੇ ਹੋਲੈਂਡ ਵਿਖੇ 1999 ਵਿੱਚ ਇੰਡੀਆ-ਹੋਲੈਂਡ ਅੰਡਰ-21 ਟੈਸਟ ਸੀਰੀਜ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਸੰਸਥਾਂ ਬੀਤੇ ਕਈ ਵਰ੍ਹਿਆ ਤੋਂ ਸਰਕਾਰੀ ਤੇ ਗੈਰ-ਸਰਕਾਰੀ ਪੱਧਰ ਤੇ ਤਸਦੀਕ ਵੱਖ-ਵੱਖ ਦਿਨ-ਦਿਹਾੜਿਆ ਤੇ ਵੱਖ ਵੱਖ ਖੇਤਰਾਂ ਨਾਲ ਜੂੜੇ ਉੱਦਮੀ ਤੇ ਹੋਣਹਾਰ ਮਹਿਲਾ-ਪੁਰਸ਼ਾਂ ਦਾ ਮਾਨ-ਸਨਮਾਨ ਕਰਦੀ ਆਈ ਹੈ ਤੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 117 ਜਨਮ ਦੇ ਸ਼ੁੱਭ ਅਵਸਰ ਤੇ ਜੂਨੀਅਰ ਵਰਲਡ-ਕੱਪ (ਮੈਨਜ਼) 2001 ਦੇ ਗੋਲਡ ਮੈਡਲਿਸਟ ਤੇ ਸੀ.ਆਈ.ਟੀ. ਰੇਲਵੇ ਕੌਮਾਤਰੀ ਹਾੱਕੀ ਖਿਡਾਰੀ ਬਿਕਰਮਜੀਤ ਸਿੰਘ ‘ਕਾਕਾ’ ਨੂੰ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾ ਕਿਹਾ ਕਿ ਕੌਮਾਂਤਰੀ ਹਾਕੀ ਖਿਡਾਰੀ ਬਿਕਰਮਜੀਤ ਸਿੰਘ ਕਾਕਾ ਨੂੰ ਅਜੇ ਤੱਕ ਉਸ ਮਾਨ-ਸਨਮਾਨ ਨਾਲ ਨਹੀ ਨਵਾਜਿਆ ਗਿਆ ਜਿਸ ਦਾ ਉਹ ਅਸਲੀ ਹੱਕਦਾਰ ਹੈ।ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਬਾ ਬਕਾਲਾ ਸਾਹਿਬ ਦੇ ਨਾਲ ਸਬੰਧਤ ਕੌਮਾਂਤਰੀ ਹਾਕੀ ਖਿਡਾਰੀ ਬਿਕਰਮਜੀਤ ਸਿੰਘ ਕਾਕਾ ਨੇ ਹੱਲਕੀ ਉਮਰੇ ਹਾਕੀ ਖੇਡਣੀ ਸ਼ੁਰੂ ਕੀਤੀ ਤੇ ਫਿਰ ਪਿਛੇ ਮੁੜ ਕੇ ਨਹੀ ਵੇਖਿਆ।ਮਿਸਾਲੀ ਖੇਡ ਪ੍ਰਦਰਸ਼ਨ ਦੇ ਕਾਰਨ ਉਸਦਾ ਪ੍ਰਾਪਤੀਆਂ-ਦਰ-ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰਿਹਾ।ਜਿਸਦੇ ਬਦਲੇ ਭਾਰਤ ਸਰਕਾਰ ਦੇ ਰੇਲ ਮੰਤਰਾਲੇ ਵਲੋਂ ਨੌਕਰੀ ਦੇ ਕੇ ਨਵਾਜਿਆ ਗਿਆ।ਮੱਟੂ ਨੇ ਅੱਗੇ ਦੱਸਿਆ ਕਿ ਬਿਕਰਮਜੀਤ ਸਿੰਘ ਕਾਕਾ ਦਾ ਹਾਕੀ ਖੇਡ ਖੇਤਰ ਨਾਲੋਂ ਚਾਅ-ਮੋਹ ਅਜੇ ਵੀ ਮੱਠਾ ਨਹੀ ਪਿਆ।ਜਿੱਥੇ ਉਹ ਅਜੇ ਵੀ ਖੱੁਦ ਕਰੜਾ ਅਭਿਆਸ ਕਰਦਾ ਹੈ ਉਥੇ ਹੋਰਨਾ ਨੂੰ ਵੀ ਹਾਕੀ ਖੇਡਣੀ ਸਿਖਾਉਣੀ ਤੇ ਮੁਹਾਰਤ ਹਾਸਲ ਕਰਵਾਉਣਾ ਉਨ੍ਹਾ ਦਾ ਸ਼ੌਂਕ ਹੈ।ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 117 ਜਨਮ ਦਿਹਾੜੇ ਮੌਕੇ ਜੂਨੀਅਰ ਵਰਲਡ-ਕੱਪ (ਮੈਨਜ਼) 2001 ਦੇ ਗੋਲਡ ਮੈਡਲਿਸਟ ਤੇ ਸੀ.ਆਈ.ਟੀ. ਰੇਲਵੇ ਕੌਮਾਤਰੀ ਹਾੱਕੀ ਖਿਡਾਰੀ ਬਿਕਰਮਜੀਤ ਸਿੰਘ ‘ਕਾਕਾ’ ਨੂੰ ਉਨ੍ਹਾ ਦੀ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ ਕਰਕੇ ਮਾਣ ਤੇ ਫਖ਼ਰ ਮਹਿਸੂਸ ਕਰਦੀ ਹੈ।ਇਸ ਮੌਕੇ ਪੰਜਾਬੀ ਲੌਕ ਗਾਇਕ ਦਵਿੰਦਰ ਦਿਆਲਪੁਰੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਲੋਂ ਦੇਸ਼ ਕੌਮ ਵਾਸਤੇ ਕੀਤੀਆ ਗਈਆਂ ਕੁਰਬਾਨੀਆ ਤੇ ਰੌਸ਼ਨੀ ਪਾਈ ਤੇ ਕਿਹਾ ਉਨ੍ਹਾਂ ਦੇ ਜਨਮ ਦਿਵਸ ਮੌਕੇ ਉਨ੍ਹਾ ਨੂੰ ਯਾਦ ਕਰਨਾ ਇੱਕ ਚੰਗੀ ਪਿਰਤ ਹੈ ਜਦੋਂ ਕਿ ਕਿਸੇ ਖੇਤਰ ਦੀ ਵਿਲੱਖਣ ਸ਼ਖਸ਼ੀਅਤ ਨੂੰ ਸਨਮਾਨਿਤ ਕਰਨਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜਦੋਂ ਕਿ ਭੱਵਿਖ ਵਿਚ ਇਹ ਸਿਲਸਿਲਾ ਜਰੂਰੀ ਤੇ ਲਾਜਮੀ ਵੀ ਹੋਣਾ ਚਾਹੀਦਾ ਹੈ । ਅਰਸ਼ਦੀਪ ਸਿੰਘ ਮਲੇਸ਼ੀਆ ਏਅਰਲਾਈਨਜ਼, ਰਿਸ਼ਬ ਕੁਮਾਰ ਸੂਬਾ ਥਿਏਟਰ ਕਲਾਕਾਰ, ਦਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਵੀਨਾ, ਰਜਤ ਮੰਨਣ, ਭਾਰਤੀ ਮੰਨਣ, ਭੁਪਿੰਦਰ ਮੰਨਣ, ਐਨਮ ਸੰਧੂ ਆਦਿ ਹਾਜਰ ਸਨ।