If you are thinking of transferring property to your children, do this first! Otherwise, you may regret it.
ਜਾਇਦਾਦ ਬੱਚਿਆਂ ਦੇ ਨਾਂ ਕਰਨ ਦੀ ਸੋਚ ਰਹੇ ਹੋ ਤਾਂ ਪਹਿਲਾਂ ਕਰ ਲਓ ਇਹ ਕੰਮ ! ਨਹੀਂ ਤਾਂ ਪੈ ਸਕਦੈ ਪਛਤਾਉਣਾ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਅਲਾਬਾਮਾ ਸਥਿਤ ‘ਅਰਲਿੰਗਟਨ ਫੈਮਿਲੀ ਆਫ਼ਿਸੇਜ਼’ ਦੇ ਸੰਸਥਾਪਕ ਕੇਨ ਪੋਲਕ (53) ਅਨੁਸਾਰ, ਕਰੋੜਾਂ ਦੀ ਜਾਇਦਾਦ ਬੱਚਿਆਂ ਦੇ ਹਵਾਲੇ ਕਰਨਾ ਤਾਂ ਸੌਖਾ ਹੈ, ਪਰ ਉਨ੍ਹਾਂ ਨੂੰ ਇਸ ਜਾਇਦਾਦ ਨੂੰ ਸੰਭਾਲਣ ਦੇ ਕਾਬਿਲ ਬਣਾਉਣਾ ਇਕ ਵੱਡੀ ਚੁਣੌਤੀ ਹੈ। ਬਿਨਾਂ ਕਿਸੇ ਮਿਹਨਤ ਦੇ ਮਿਲੀ ਦੌਲਤ ਬੱਚੇ ਦੀ ਜ਼ਿੰਦਗੀ ਸੁਧਾਰਨ ਦੀ ਬਜਾਏ ਉਸ ਨੂੰ ਅਵਾਰਾ ਤੇ ਬੇਪਰਵਾਹ ਬਣਾ ਸਕਦੀ ਹੈ। ਇਸ ਲਈ ਬੱਚਿਆਂ ਨੂੰ ਮਾਲਕ ਬਣਾਉਣ ਦੀ ਬਜਾਏ ਜ਼ਿੰਮੇਵਾਰ ਸਰਪ੍ਰਸਤ ਬਣਾਉਣਾ ਜ਼ਿਆਦਾ ਜ਼ਰੂਰੀ ਹੈ। ਪਹਿਲਾਂ ਇਹ ਤੈਅ ਹੋਣਾ ਚਾਹੀਦਾ ਹੈ ਕਿ ਬੱਚਾ ਕਿਹੋ ਜਿਹਾ ਇਨਸਾਨ ਬਣੇਗਾ, ਫਿਰ ਇਹ ਕਿ ਉਸ ਨੂੰ ਕਿੰਨਾ ਪੈਸਾ ਮਿਲੇਗਾ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਇਮਾਨਦਾਰੀ, ਸਬਰ ਅਤੇ ਨਿਮਰਤਾ ਵਰਗੇ ਗੁਣ ਸਿਖਾਉਣ। ਬੱਚੇ ਨੂੰ ਇਹ ਸੋਚਣ ਲਈ ਪ੍ਰੇਰਿਤ ਕਰੋ ਕਿ ਉਸ ਨੇ ਇਕ ਚੰਗਾ ਤੇ ਜ਼ਿੰਮੇਵਾਰ ਇਨਸਾਨ ਬਣਨਾ ਹੈ, ਨਾ ਕਿ ਸਿਰਫ਼ ਕਿੰਨਾ ਅਮੀਰ ਬਣਨਾ ਹੈ। ਬੱਚਿਆਂ ਨੂੰ ਵਿੱਤੀ ਅਨੁਸ਼ਾਸਨ ਸਿਖਾਉਣ ਲਈ ਉਨ੍ਹਾਂ ਦੇ ਬਾਲਗ ਹੋਣ ਦਾ ਇੰਤਜ਼ਾਰ ਨਾ ਕਰੋ। 6 ਸਾਲ ਦੀ ਉਮਰ ਤੋਂ ਹੀ ਬੱਚੇ ਨੂੰ ਦਾਨ, ਬਚਤ, ਖ਼ਰਚੇ ਦਾ ਨਿਯਮ ਸਿਖਾਓ। ਉਨ੍ਹਾਂ ਨੂੰ ਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਪਾਕੇਟ ਮਨੀ ਦਾ ਇੱਕ ਹਿੱਸਾ ਲੋੜਵੰਦਾਂ ਲਈ ਵੱਖਰਾ ਰੱਖਣ ਲਈ ਕਹੋ, ਜਿਸ ਨਾਲ ਉਨ੍ਹਾਂ ‘ਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਨੂੰ ਭਵਿੱਖ ਦੇ ਵੱਡੇ ਟੀਚਿਆਂ ਲਈ ਪੈਸੇ ਬਚਾਉਣਾ ਸਿਖਾਓ ਤੇ ਰੋਜ਼ਾਨਾ ਦੀਆਂ ਲੋੜਾਂ ਲਈ ਪੈਸਾ ਖ਼ਰਚਣਾ ਸਿਖਾਓ ਤਾਂ ਜੋ ਬੱਚਾ ਬਜਟ ਦੇ ਅੰਦਰ ਰਹਿਣਾ ਸਿੱਖ ਸਕੇ ਤੇ ਫਜ਼ੂਲਖ਼ਰਚੀ ਦੀ ਆਦਤ ਨਾ ਪਾਲੇ। ਜਦੋਂ ਬੱਚੇ ‘ਚ ਕਰੈਕਟਰ ਡਿਵੈਲਪਮੈਂਟ ਅਤੇ ਵਿੱਤੀ ਅਨੁਸ਼ਾਸਨ ਦੀ ਬੁਨਿਆਦ ਪੱਕੀ ਹੋ ਜਾਵੇ, ਤਾਂ 19-22 ਸਾਲ ਦੀ ਉਮਰ ‘ਚ ਉਸ ਨੂੰ ਅਸਲ ਜਾਇਦਾਦ ਅਤੇ ਭਵਿੱਖ ਦੀ ਵਿਰਾਸਤ ਬਾਰੇ ਜਾਣਕਾਰੀ ਦਿਓ। ਸ਼ੁਰੂਆਤ ਸਿੱਧੀ ਕੰਪਲੈਕਸ ਵਸੀਅਤ ਜਾਂ ਟਰੱਸਟ ਦੇ ਕਾਨੂੰਨੀ ਦਸਤਾਵੇਜ਼ਾਂ ਨਾਲ ਕਰਨ ਦੀ ਬਜਾਏ ‘ਲੇਗੇਸੀ ਲੈਟਰ’ ਨਾਲ ਕਰੋ, ਜਿਸ ‘ਚ ਪਰਿਵਾਰ ਦੇ ਸੰਘਰਸ਼, ਕਦਰਾਂ-ਕੀਮਤਾਂ ਅਤੇ ਉਦੇਸ਼ਾਂ ਦਾ ਜ਼ਿਕਰ ਹੋਵੇ। ਇਨ੍ਹਾਂ ਸਭ ਤਰੀਕਿਆਂ ਨਾਲ ਬੱਚਾ ਸਮੇਂ ਨਾਲ ਇਕ ਜ਼ਿੰਮੇਵਾਰ ਇਨਸਾਨ ਬਣੇਗਾ ਤੇ ਭਵਿੱਖ ‘ਚ ਆਪਣੀ ਜਾਇਦਾਦ ਤੇ ਪੈਸੇ ਨੂੰ ਬਰਬਾਦ ਨਹੀਂ ਕਰੇਗਾ

