“Dera Beas’ New Successor Granted Z-Category Security”ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਨੂੰ ਮਿਲੀ ਜੈੱਡ ਕੈਟਾਗਰੀ ਸੁਰੱਖਿਆ

ਬਿਆਸ – ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਨਵੇਂ ਉਤਰਾਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਜੈੱਡ ਕੈਟਾਗਰੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਸੂਤਰਾਂ ਮੁਤਾਬਕ, ਖੁਫੀਆ ਏਜੰਸੀਆਂ ਵਲੋਂ ਮਿਲੀਆਂ ਰਿਪੋਰਟਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਬਾਬਾ ਗੁਰਿੰਦਰ ਸਿੰਘ ਢਿੱਲੋਂ, ਜੋ ਲੰਮੇ ਸਮੇਂ ਤੱਕ ਡੇਰਾ ਬਿਆਸ ਦੇ ਮੁਖੀ ਰਹੇ ਹਨ, ਵੱਲੋਂ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਆਪਣੇ ਉਤਰਾਧਿਕਾਰੀ ਵਜੋਂ ਐਲਾਨਿਆ ਗਿਆ ਸੀ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ, ਨਵੇਂ ਮੁਖੀ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਲੋੜ ਮਹਿਸੂਸ ਕੀਤੀ ਗਈ। ਖੁਫੀਆ ਰਿਪੋਰਟਾਂ ਅਨੁਸਾਰ, ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਸੰਭਾਵਿਤ ਖਤਰੇ ਦੇ ਚਲਦੇ ਇਹ ਸੁਰੱਖਿਆ ਪ੍ਰਬੰਧ ਕੀਤਾ ਗਿਆ ਹੈ।

ਜੈੱਡ ਕੈਟਾਗਰੀ ਦੀ ਸੁਰੱਖਿਆ ਵਿੱਚ ਉਨ੍ਹਾਂ ਦੇ ਇਰਧ-ਗਿਰਧ 22 ਤੋਂ 25 ਸੁਰੱਖਿਆ ਕਰਮੀ ਹਰ ਵੇਲੇ ਤਾਇਨਾਤ ਰਹਿਣਗੇ। ਇਹ ਸੁਰੱਖਿਆ ਕਵਚ ਉਨ੍ਹਾਂ ਦੀਆਂ ਸਾਰੀਆਂ ਚਲਚੇਤਰ ਗਤੀਵਿਧੀਆਂ, ਸਫਰ, ਅਤੇ ਨਿੱਜੀ ਜੀਵਨ ਵਿੱਚ ਹਰ ਪਲ ਮੁਹੱਈਆ ਕਰਵਾਈ ਜਾਵੇਗੀ।