Gurmat Samagam at Gurdwara Bhagat Dhanna Ji, 185 Sikhs Receive Amrit Initiation.ਗੁਰਦੁਆਰਾ ਭਗਤ ਧੰਨਾ ਜੀ ਪੂਰਨਪੁਰ ‘ਚ ਮਹਾਨ ਗੁਰਮਤਿ ਸਮਾਗਮ, 185 ਸਿੱਖਾਂ ਨੇ ਪ੍ਰਾਪਤ ਕੀਤੀ ਅੰਮ੍ਰਿਤ ਦੀ ਦਾਤ

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਿਆਈ ਦਿਵਸ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਭਗਤ ਧੰਨਾ ਜੀ ਪੂਰਨਪੁਰ, ਜ਼ਿਲ੍ਹਾ ਪੀਲੀਭੀਤ (ਉੱਤਰ ਪ੍ਰਦੇਸ਼) ਵਿਖੇ ‘ਮਹਾਨ ਗੁਰਮਤਿ ਸਮਾਗਮ’ ਮਿਤੀ 23/9/2024 ਤੋਂ ਮਿਤੀ 29/9/2024 ਤੱਕ ਕਰਵਾਏ ਗਏ। ਮਿਤੀ 30/9/2024 ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿਚ 185 ਅਭਿਲਾਖੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਹ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਅਜੈਬ ਸਿੰਘ ਅਭਿਆਸੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਏ ਗਏ।

ਇਨ੍ਹਾਂ ਸਮਾਗਮਾਂ ਵਿੱਚ ਬਾਬਾ ਬਲਕਾਰ ਸਿੰਘ ਜੀ ਪੰਜ ਗਰਾਈਆਂ ਅਤੇ ਸਮੂਹ ਸੰਗਤ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਗੁਰਮਤਿ ਸਮਾਗਮ ਵਿੱਚ ਉਚੇਚੇ ਤੌਰ ’ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਜੀ, ਭਾਈ ਦਲਜੀਤ ਸਿੰਘ ਵਛੋਆ ਦੇ ਢਾਡੀ ਜਥੇ, ਮਹਾਪੁਰਸ਼ਾਂ, ਰਾਗੀ ਜਥਿਆਂ ਅਤੇ ਕਥਾਵਾਚਕਾਂ ਨੇ ਹਾਜ਼ਰੀ ਭਰੀ। ਧਰਮ ਪ੍ਰਚਾਰ ਕਮੇਟੀ ਦੇ ਸਿੱਖ ਮਿਸ਼ਨ ਉਤਰਾਖੰਡ ਵੱਲੋਂ ਸੰਗਤ ਨੂੰ ਧਾਰਮਿਕ ਲਿਟਰੇਚਰ ਭੇਟਾ ਰਹਿਤ ਵੰਡਿਆ ਗਿਆ। ਇਸ ਮੌਕੇ ਸੰਤ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਸਿੱਖ ਮਿਸ਼ਨ ਉਤਰਾਖੰਡ ਦੇ ਇੰਚਾਰਜ ਭਾਈ ਸੁਖਵਿੰਦਰ ਸਿੰਘ ਐਮ.ਏ., ਪ੍ਰਚਾਰਕ ਬਲਜਿੰਦਰ ਸਿੰਘ ਪੰਜੂਰਾਏ, ਭਾਈ ਜਗਦੇਵ ਸਿੰਘ ਗੋਇੰਦਵਾਲ, ਭਾਈ ਜੋਤਸਵਰੂਪ ਸਿੰਘ, ਹਰਪ੍ਰੀਤ ਸਿੰਘ, ਗੁਰਜਿੰਦਰ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।

A grand Gurmat Samagam was held at Gurdwara Bhagat Dhanna Ji, Puranpur, District Pilibhit (Uttar Pradesh), dedicated to the Gurpurbs of Sri Guru Ram Das Sahib Ji’s Guriayi Divas, the 450th anniversary of Sri Guru Amardas Sahib Ji’s Jyoti-Jot Divas, and the first Prakash Gurpurab of Sri Guru Granth Sahib Ji. The event took place from September 23 to September 29, 2024, with an Amrit Sanchar ceremony on September 30, 2024, where 185 devotees received the gift of Amrit.

This Gurmat Samagam and Amrit Sanchar were organized under the guidance of Advocate Harjinder Singh Dhami, President of the Shiromani Gurdwara Parbandhak Committee, along with Jathedar Ajay Singh Abhyasi, a member of the Dharm Prachar Committee, and Balvinder Singh Kahlwan, Secretary of the Dharm Prachar Committee. The event received special support from Baba Balkar Singh Ji, Panj Graiyas, and the Sangat.

Prominent attendees included Singh Sahib Giani Harpreet Singh Ji, Jathedar of Takht Sri Damdama Sahib, Giani Gurminder Singh Ji, Granthi of Sachkhand Sri Harmandir Sahib, and Bhai Karnael Singh Ji, Hazuri Raagi of Sachkhand Sri Harmandir Sahib. Additionally, Bhai Daljit Singh Vachhoa’s Dhadhi Jatha, Mahapurakhs, Raagi Jathas, and Kathavachaks also graced the occasion. The Sikh Mission Uttarakhand of the Dharm Prachar Committee distributed religious literature to the Sangat. Present at the event were Sant Baba Bachan Singh Kar Seva Delhi, Bhai Sukhvinder Singh M.A., in-charge of Sikh Mission Uttarakhand, and prominent figures like Baljinder Singh Panjooraye, Bhai Jagdev Singh Goindwal, Bhai Jyotswarup Singh, Harpreet Singh, and Gurjinder Singh.