Stopping Sikh pilgrims bound for India at a Pakistani airport is extremely unfortunate and condemnable: Chairman Bhoma
ਭਾਰਤ ਆ ਰਹੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਹਵਾਈ ਅੱਡੇ ਤੇ ਰੋਕਣਾ ਬਹੁਤ ਹੀ ਮੰਦਭਾਗਾ ਤੇ ਨਿੰਦਣ ਯੋਗ:ਚੇਅਰਮੈਨ ਭੋਮਾ
New Delhi, (ਆਵਾਜ਼ਿ ਕੌਮ ਬਿਊਰੋ)-ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਇੰਮੀਗ੍ਰੇਸ਼ਨ ਵੱਲੋਂ ਫੈਸਲਾਬਾਦ ਏਅਰਪੋਰਟ ਤੇ ਰੋਕੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨੀ ਇਮੀਗ੍ਰੇਸ਼ਨ ਵੱਲੋਂ ਜਾਨ ਬੁਝ ਕੇ ਸਿੱਖ ਸ਼ਰਧਾਲੂਆਂ ਖਜਲ ਖੁਆਰ ਕੀਤਾ ਜਾ ਰਿਹਾ ਹੈ। ਸਿੱਖ ਸੰਗਤ ਕੋਲ ਵੈਧ ਭਾਰਤੀ ਵੀਜ਼ਾ ਹੋਣ ਦੇ ਬਾਵਜੂਦ ਇਮੀਗਰੇਸ਼ਨ ਅਧਿਕਾਰੀ ਜਾਣ ਬੁਝ ਕੇ ਐਨਓਸੀ ਦੀ ਮੰਗ ਕਰਕੇ ਸ਼ਰਧਾਂਲੂਆ ਨੂੰ ਭਾਰਤ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਰੋਕ ਰਹੇ ਹਨ। ਜਿਸ ਕਾਰਨ ਸ਼ਰਧਾਲੂਆਂ ਨੂੰ ਰਾਤ ਏਅਰਪੋਰਟ ਤੇ ਗੁਜਾਰਨੀ ਪਈ। ਜਿਸ ਕਾਰਨ ਭਾਰਤੀ ਅਤੇ ਪਾਕਿਸਤਾਨ ਦੀ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ। ਭੋਮਾ ਨੇ ਪਾਕਿਸਤਾਨ ਸਰਕਾਰ ਨੂੰ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਨਾਲ ਤੁਹਾਡੇ ਰਾਜਨੀਤਕ ਮਤਭੇਦ ਹੋ ਸਕਦੇ ਹਨ ਪਰ ਜਿਹੜੇ ਸਿੱਖ ਸੰਗਤਾਂ ਨੂੰ ਤੁਸੀਂ ਆਪਣੇ ਹੀ ਏਅਰਪੋਰਟਾਂ ਤੇ ਖਰਾਬ ਕਰ ਰਹੇ ਹੋ ਉਹ ਲੋਕ ਤਾਂ ਤੁਹਾਡੇ ਆਪਣੇ ਹਨ।ਉਹਨਾਂ ਦੀਆਂ ਮਹਿੰਗੀਆਂ ਹਵਾਈ ਟਿਕਟਾਂ ਕਿਸ ਗੱਲ ਤੋਂ ਖ਼ਰਾਬ ਕੀਤੀਆਂ। ਜਦੋਂ ਭਾਰਤੀ ਅੰਮਬੈਸਸੀ ਨੇ ਪੂਰੇ ਦਸਤਾਵੇਜ ਚੈੱਕ ਕਰਕੇ ਸੰਗਤਾਂ ਨੂੰ ਵੀਜੇ ਜਾਰੀ ਕਰ ਦਿੱਤੇ ਫੇਰ ਪਾਕਿਸਤਾਨੀ ਇਮੀਗਰੇਸ਼ਨ ਨੂੰ ਐਨਓਸੀ (NOC) ਮੰਗਣ ਦੀ ਕੋਈ ਲੋੜ ਨਹੀਂ ਸੀ। ਇਹ ਜਾਣ ਬੁਝ ਕੇ ਸੰਗਤਾਂ ਨੂੰ ਅਗਾਹ ਵਧਣ ਤੋਂ ਰੋਕ ਰਹੇ ਹਨ ਤਾਂ ਜੋ ਪਾਕਿਸਤਾਨ ਵਿੱਚ ਰਹਿੰਦੇ ਸਾਡੇ ਸਿੱਖ ਵੀਰ ਭਾਰਤ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਗੁਰੇਜ਼ ਕਰਨ ਇਸ ਲਈ ਇਹ ਪ੍ਰੋਪੋਗੰਡਾ ਅਪਣਾਇਆ ਜਾ ਰਹਾ ਹੈ।

