Punjab rallies in support of Gulzar Singh and Mohanjeet Singh; a march launched to lay siege to CM Mann’s residence
Gulzar Singh & Mohanjeet Singh ਦੇ ਹੱਕ ’ਚ ਉੱਠਿਆ ਪੰਜਾਬ, CM Mann ਦੀ ਕੋਠੀ ਦੇ ਘਿਰਾਓ ਲਈ ਹੱਲਾ ਬੋਲ
Sangrur, (ਆਵਾਜ਼ਿ ਕੌਮ ਬਿਊਰੋ)-ਮੋਹਨਜੀਤ ਸਿੰਘ ਸ਼ੇਰੋਂ ਅਤੇ ਮ੍ਰਿਤਕ ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ‘ਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਵੱਖ-ਵੱਖ ਜਥੇਬੰਦੀਆਂ ਦੇ ਲੋਕ ਇਕੱਠਾ ਹੋਏ ਹਨ। ਦੋਵੇਂ ਪੀੜਤਾਂ ਦੇ ਪਰਿਵਾਰ ਵੀ ਧਰਨੇ ਵਿੱਚ ਸ਼ਾਮਲ ਹਨ। ਇਨਸਾਫ਼ ਲਈ ਕੀਤੇ ਜਾ ਰਹੇ ਇਸ ਪ੍ਰਦਰਸ਼ਨ ‘ਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਿੱਸਾ ਲਿਆ ਹੈ ਅਤੇ ਪੀੜਤਾਂ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਕਾਫਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਸਾਹਮਣੇ ਰੋਸ ਪ੍ਰਦਰਸ਼ਨ ਵਿੱਚ ਪਹੁੰਚਿਆ ਅਤੇ ਰੋਸ ਧਰਨਾ ਲਾਇਆ ਗਿਆਹੈ। ਹਲਕਾ ਇੰਚਾਰਜ ਪਿਨਰਜੀਤ ਸਿੰਘ ਗੋਲਡੀ ਤੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘੇੜੀ ਤੇ ਬੀਬਾ ਪਰਮਜੀਤ ਕੌਰ ਵਿਰਕ ਨੇ ਕਿਹਾ ਅਮਨ ਅਰੋੜਾ ਤੇ ਵਿੱਤ ਮੰਤਰੀ ਹਰਪਾਲ ਸਿੰਘ ‘ਤੇ ਕਿਉਂ ਨਹੀਂ ਹੁਣ ਤੱਕ ਹੋਈ ਕਾਰਵਾਈ? ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ‘ਤੇ ਪਰਚਾ ਨਹੀਂ ਹੁੰਦਾ ਉਹ ਸੰਘਰਸ਼ ਕਰਦੇ ਰਹਾਂਗੇ। ਇਸ ਮੌਕੇ ਗੁਲਜ਼ਾਰ ਸਿੰਘ ਦੇ ਮੁੰਡੇ ਨੇ ਕਿਹਾ ਕਿ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਸਹਾਇਤਾ ਨਹੀਂ ਦਿੱਤੀ ਗਈ, ਸਗੋਂ ਸਿਰਫ਼ ਲਾਰਾ ਲਾਇਆ ਗਿਆ ਸੀ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦਾ ਸਸਕਾਰ ਵੀ ਧੱਕੇ ਨਾਲ ਕਰਵਾਇਆ ਗਿਆ। ਉਸ ਨੇ ਕਿਹਾ ਕਿ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਹ ਸੰਘਰਸ਼ ਕਰਦੇ ਰਹਿਣਗੇ। ਗੁਲਜ਼ਾਰ ਸਿੰਘ ਦੇ ਮੁੰਡੇ ਨੇ ਕਿਹਾ ਕਿ 20 ਲੱਖ ਰੁਪਏ ਦਾ ਚੱਕਰ ਇਹ ਹੈ ਕਿ ਪਹਿਲਾਂ ਉਸ ਦੀ ਮਾਤਾ ਦੇ ਹੱਥ ਵਿੱਚ ਰੱਖਿਆ ਗਿਆ ਅਤੇ ਫਿਰ ਵੀਡੀਓ ਬਣਾਉਣ ਤੋਂ ਬਾਅਦ ਨਾਲ ਹੀ ਲੈ ਗਏ। ਉਸ ਨੇ ਕਿਹਾ ਕਿ ਪਰਿਵਾਰ ਨਾਲ ਸਿਰਫ਼ ਧੋਖਾ ਕੀਤਾ ਗਿਆ। ਉਧਰ, ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਧਰਨਾ ਇਨਸਾਫ਼ ਨਾ ਮਿਲਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਅਤੇ ਹਰਪਾਲ ਚੀਮਾ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਨਾਲ ਹੀ, ਗੁਲਜ਼ਾਰ ਸਿੰਘ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਦੁਖਾਂਤ ਇਕੱਲੇ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਵਾਪਰੀ ਘਟਨਾ ਨਹੀਂ, ਸਗੋਂ ਪੰਜਾਬ ਵਾਸੀਆਂ ਨਾਲ ਵਾਪਰੀ ਹੈ, ਕਿਉਂਕਿ ਨਸ਼ੇ ਦਾ ਮੁੱਦਾ ਪੰਜਾਬ ਦੇ ਸਮੁੱਚੇ ਲੋਕਾਂ ਦਾ ਹੈ।

