Punjab: ‘Tehreek-e-Taliban Hindustan’ claims responsibility for attack on ASI; threatens further attacks
ਪੰਜਾਬ: ASI ‘ਤੇ ਹਮਲੇ ਦੀ ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ ਨੇ ਲਈ ਜ਼ਿੰਮੇਵਾਰੀ, ਦੁਬਾਰਾ ਹਮਲੇ ਦੀ ਦਿੱਤੀ ਧਮਕੀ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਅੰਮ੍ਰਿਤਸਰ ਦੇ ਅਜਨਾਲਾ ਖੇਤਰ ‘ਚ 11 ਸਤੰਬਰ ਨੂੰ ਏ. ਐਸ. ਆਈ ਜਸਵੰਤ ਸਿੰਘ ‘ਤੇ ਹੋਏ ਹਮਲੇ ਨੂੰ ਲੈ ਕੇ ਇੱਕ ਧਮਕੀ ਭਰਿਆ ਪੋਸਟਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਪੋਸਟਰ ‘ਚ ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (TTH)’ ਨਾਂ ਦੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਪੋਸਟਰ ‘ਚ ਅਜਨਾਲਾ ਦੇ ਪਿੰਡ ਭੱਲਾ ‘ਚ ਏ. ਐਸ. ਆਈ ਜਸਵੰਤ ਸਿੰਘ ‘ਤੇ ਹਮਲਾ ਕਰਨ ਦਾ ਜ਼ਿਕਰ ਕਰਦੇ ਹੋਏ ਪੁਲਸ ਅਧਿਕਾਰੀ ਨੂੰ ਦੁਬਾਰਾ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਸੰਗਠਨ ਵੱਲੋਂ ਜਾਰੀ ਦੱਸੇ ਜਾ ਰਹੇ ਇਸ ਪੋਸਟਰ ‘ਚ ਭਾਰਤੀ ਪੁਲਸ ਅਤੇ ਫੌਜ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਦੱਸ ਦੇਈਏ ਕਿ ਜਗਬਾਣੀ ਇਸ ਪੋਸਟਰ ਦੀ ਪੁਸ਼ਟੀ ਨਹੀਂ ਕਰਦਾ। ਪੋਸਟਰ ‘ਚ ਆਪਣੇ ਕਮਾਂਡਰ ਨੂੰ ਵਧਾਈ ਦੇਣ ਅਤੇ ਜਲਦ ਹਮਲੇ ਦੀ ਵੀਡੀਓ ਜਾਰੀ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ। ਹਾਲਾਂਕਿ, ਇਸ ਵਾਇਰਲ ਪੋਸਟਰ ਅਤੇ ਇਸ ‘ਚ ਕੀਤੇ ਗਏ ਦਾਅਵਿਆਂ ਦੀ ਹਾਲੇ ਤੱਕ ਪੁਲਸ ਜਾਂ ਕਿਸੇ ਅਧਿਕਾਰਤ ਏਜੰਸੀ ਵੱਲੋਂ ਕੋਈ ਪੁਸ਼ਟੀ ਨਹੀਂ ਹੋਈ ਹੈ।

