Special road made of ‘steel slag’ in India secures a place in the Guinness World Records
ਭਾਰਤ ‘ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ
New Delhi, (ਆਵਾਜ਼ਿ ਕੌਮ ਬਿਊਰੋ)-ਜਿੰਦਲ ਸਟੀਲ ਲਿਮਟਿਡ ਨੇ ਛੱਤੀਸਗੜ੍ਹ ਦੇ ਰਾਏਗੜ੍ਹ ’ਚ ਸਟੀਲ ਸਲੈਗ ਨਾਲ ਬਣੀ ਦੁਨੀਆ ਦੀ ਸਭ ਤੋਂ ਲੰਮੀ ਸੜਕ ਤਿਆਰ ਕਰ ਕੇ ਗਿੰਨੀਜ਼ ਵਰਲਡ ਰਿਕਾਰਡ ’ਚ ਜਗ੍ਹਾ ਬਣਾਈ ਹੈ। ਕੰਪਨੀ ਨੇ ਇਹ ਉਪਲੱਬਧੀ ਸੀ. ਐੱਸ. ਆਈ. ਆਰ.-ਕੇਂਦਰੀ ਸੜਕ ਖੋਜ ਸੰਸਥਾਨ (ਸੀ. ਐੱਸ. ਆਈ. ਆਰ.-ਸੀ. ਆਰ. ਆਰ. ਆਈ.) ਦੇ ਸਹਿਯੋਗ ਨਾਲ ਹਾਸਲ ਕੀਤੀ ਹੈ। ਕਰੀਬ 1.85 ਕਿਲੋਮੀਟਰ ਲੰਮੀ ਅਤੇ ਚਾਰ ਲੇਨ ਵਾਲੀ ਇਸ ਸੜਕ ਦੇ ਨਿਰਮਾਣ ’ਚ ਲੱਗਭਗ 2 ਲੱਖ ਟਨ ਪ੍ਰਾਸੈੱਸਡ ਸਟੀਲ ਸਲੈਗ ਦੀ ਵਰਤੋਂ ਕੀਤੀ ਗਈ ਹੈ। ਸਟੀਲ ਸਲੈਗ ਇਸਪਾਤ ਬਣਾਉਣ ਦੌਰਾਨ ਨਿਕਲਣ ਵਾਲਾ ਠੋਸ ਉਦਯੋਗਿਕ ਉਪ-ਉਤਪਾਦ ਹੈ। ਵਿਗਿਆਨਕ ਪ੍ਰਕਿਰਿਆ ਨਾਲ ਇਸ ਨੂੰ ਸੜਕ ਨਿਰਮਾਣ ਲਈ ਉਪਯੋਗੀ ਬਣਾਇਆ ਜਾ ਸਕਦਾ ਹੈ। ਜਿੰਦਲ ਸਟੀਲ ਦੇ ਚੇਅਰਮੈਨ ਨਵੀਨ ਜਿੰਦਲ ਨੇ ਕਿਹਾ ਕਿ ਇਹ ਉਪਲੱਬਧੀ ਦੱਸਦੀ ਹੈ ਕਿ ਵਿਗਿਆਨ, ਤਕਨੀਕ ਅਤੇ ਉਦਯੋਗ ਮਿਲ ਕੇ ਉਦਯੋਗਿਕ ਉਪ-ਉਤਪਾਦਾਂ ਨੂੰ ਰਾਸ਼ਟਰ ਨਿਰਮਾਣ ਲਈ ਉਪਯੋਗੀ ਸਾਧਨ ’ਚ ਬਦਲ ਸਕਦੇ ਹਨ। ਕੇਂਦਰੀ ਵਿਗਿਆਨ ਅਤੇ ਤਕਨੀਕੀ ਮੰਤਰੀ ਜਤਿੰਦਰ ਸਿੰਘ ਨੇ ਵੀ ਪ੍ਰਾਜੈਕਟ ਨੂੰ ਵਿਗਿਆਨਕ ਇਨੋਵੇਸ਼ਨ ਦਾ ਚੰਗਾ ਉਦਾਹਰਣ ਦੱਸਿਆ। ਉਨ੍ਹਾਂ ਕਿਹਾ ਕਿ ਸਟੀਲ ਸਲੈਗ ਦਾ ਸੜਕ ਨਿਰਮਾਣ ’ਚ ਇਸਤੇਮਾਲ ਦੇਸ਼ ਦੀ ਸਵਦੇਸ਼ੀ ਤਕਨੀਕੀ ਸਮਰੱਥਾ ਨੂੰ ਦਰਸਾਉਂਦਾ ਹੈ। ਕੰਪਨੀ ਅਨੁਸਾਰ ਸਟੀਲ ਸਲੈਗ ਨਾਲ ਬਣੀਆਂ ਸੜਕਾਂ ਰਵਾਇਤੀ ਨਿਰਮਾਣ ਸਮੱਗਰੀ ਦੇ ਮੁਕਾਬਲੇ 30 ਤੋਂ 40 ਫੀਸਦੀ ਤੱਕ ਸਸਤੀਆਂ ਹੋ ਸਕਦੀਆਂ ਹਨ ਅਤੇ ਇਨ੍ਹਾਂ ਦੀ ਉਮਰ ਆਮ ਬਿਟੂਮਿਨਸ ਸੜਕਾਂ ਦੇ ਮੁਕਾਬਲੇ 3 ਗੁਣਾ ਤੱਕ ਵੱਧ ਹੋ ਸਕਦੀ ਹੈ। ਇਸ ਨਾਲ ਸੜਕ ਦੀ ਮੁਰੰਮਤ ਅਤੇ ਰੱਖ-ਰੱਖਾਅ ’ਤੇ ਹੋਣ ਵਾਲਾ ਖਰਚ ਵੀ ਘੱਟ ਹੋ ਸਕਦਾ ਹੈ।

