Why Political Asylum for Criminals?.ਮੁਜਰਮਾਂ ਨੂੰ ਸਿਆਸੀ ਪਨਾਹ ਕਿਉ

ਹਰਿਆਣਾ ਚ ਆਰ ਐੱਸ ਐੱਸ ਦੇ ਸਿਆਸੀ ਵਿੰਗ ਭਾਜਪਾ ਦੇ ਆਗੂ ਖੱਟਰ ਨੂੰ ਚੋਣਾਂ ਜਿਤਾਉਣ ਲਈ ਉਚੇਚੇ ਤੌਰ ਤੇ ਬਲਾਤਕਾਰੀ ਬੇਅਦਬੀ ਦੋਸ਼ੀ ਸਜ਼ਾ ਯਾਫਤਾ ਗੁਰਮੀਤ ਰਾਮ ਰਹੀਮ ਨੂੰ 21ਦਿਨ ਦੀ ਪਰੋਲ ਦੇਕੇ ਜੇਲ ਅੰਦਰੋ ਲਿਆਂਦਾ ਗਿਆ । ਜਿਸ ਨਾਲ ਆਰ ਐੱਸ ਐੱਸ ਦੀ ਪੋਲ ਪੂਰੀ ਤਰਾ ਨੰਗੀ ਹੋਈ ਹੈ। ਕੀ ਉਹ ਮੁਜਰਮਾਂ ਨੂੰ ਸਿਆਸਤ ਵਿੱਚ ਲਿਆ ਕੇ ,,ਭਾਰਤ ਦੀ ਚੋਣ ਪ੍ਰਣਾਲੀ ਨੂੰ ਦਾਗੀ ਕਰਨ ਤੋ ਬਿਲਕੁਲ ਗੁਰੇਜ ਨਹੀਂ ਕਰਨਗੇ।

ਜੇਕਰ ਅਦਾਲਤਾਂ ਦੇ ਹੁਕਮਾਂ ਨਾਲ ਸਜ਼ਾਵਾਂ ਭੁਗਤ ਰਹੇ ਮੁਜਰਮਾਂ ਨੂੰ ਸਿਆਸਤ ਵਿੱਚ ਪਨਾਹ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਇਹ ਬੀਮਾਰੀ ਹੋਰ ਵੱਧ ਗਈ। ਤਾਂ ਵਿਧਾਨ ਸ਼ਭਾਵਾ ,ਪਾਰਲੀਮੈਂਟ ਅਤੇ ਰਾਜ ਸਭਾ ਦੇ ਨਾਲ ਨਾਲ ਭਾਰਤੀ ਸਵਿਧਾਨ ਵੀ ਕਲਿੰਕਤ ਹੋ ਰਿਹਾ ਹੈ। ਜੇਲਾ ਵਿੱਚੋ ਵੱਡੇ ਵੱਡੇ ਮੁਜਰਮ ਰਾਤੋ ਰਾਤ ਬਾਹਰ ਆਉਂਦੇ ਤੇ ਮੁੜ ਜੁਰਮ ਕਰਕੇ ਜੇਲ ਵਾਪਸ ਚਲੇ ਜਾਂਦੇ ਇਹ ਗਲਾ ਹਿੰਦੀ ਅੰਗਰੇਜ਼ੀ ਫ਼ਿਲਮਾਂ ਚ ਵੇਖਣ ਨੂੰ ਮਿਲਦੀਆਂ ਹੁੰਦੀਆ ਸਨ।

ਅਜ ਸਰੇਆਮ ਸਿਆਸਤ ਚ ਇਹ ਕੁਝ ਹੁੰਦਾ ਪਿਆ ਹੈ।
ਅਜਿਹੀਆਂ ਹਰਕਤਾਂ ਨਾਲ ਇਕ ਗਲ ਸਪਸਟ ਹੋ d ਗਈ ਕੀ ਲੋਕ ਤੰਤਰ ਦਾ ਦਿਵਾਲਾ ਨਿਕਲ ਚੁੱਕਿਆ ਹੈ। ਸਵਿਧਾਨ ਦੀ ਸੌਗੰਧ ਇਕ ਕਿਸਮ ਨਾਲ ਸਿਰਫ ਜੁਮਲਾ ਬਣ ਗਿਆ ਹੈ।
ਇਨਸਾਫ ਪਸੰਦ ਲੋਕਾ ਨੂੰ ਆਰ ਐੱਸ ਐੱਸ ਤੇ ਇਸ ਦੇ ਸਿਆਸੀ ਵਿੰਗ,ਭਾਜਪਾ ਨੂੰ ਸਬਕ ਸਿਖਾਉਣ ਦੀ ਲੋੜ ਹੈ। ਜੇਕਰ ਹੁਣ ਨਾ ਜਾਗੇ ਤਾਂ ਫਿਰ ਦੇਰ ਹੋ ਜਾਵੇਗੀ। ਇਸ ਲਈ ਮੁਜਰਮਾਂ ਨੂੰ ਸਿਆਸੀ ਪਨਾਹ ਦੇਣ ਦਾ ਹਰੇਕ ਇਨਸਾਫ ਪਸੰਦ ਵਿਰੋਧ ਕਰੇ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ

In Haryana, the political wing of the RSS, BJP, has shamelessly brought Gurmeet Ram Rahim, a convicted rapist and blasphemy offender, out of jail on a 21-day parole to ensure victory for their leader, Khattar, in the upcoming elections. This move has completely exposed the RSS’s true face. Are they willing to taint India’s electoral system by openly involving criminals in politics?

If this trend of offering political shelter and honor to criminals serving sentences as per court orders continues, the Vidhan Sabha, Parliament, Rajya Sabha, and even the Indian Constitution will be stained. We used to see criminals being released from jail overnight only in Hindi and English movies, committing crimes again, and going back to prison. Now, this is happening openly in politics.

These actions make one thing clear: democracy has reached a breaking point, and the oath to the Constitution has become nothing more than a hollow slogan. Justice-loving citizens must take a stand against the RSS and its political wing, BJP. If we do not wake up now, it will be too late. Every justice-loving individual must oppose the political sheltering of criminals.

Principal Parvinder Singh Khalsa
Chief Editor, Shiromani Gurmat Chetna