Pakistani ship collides with Indian Navy vessel! Ministry of External Affairs summons Pakistan’s Charge d’Affaires
Pak Ship ਨੇ Indian Navy ਦੇ ਜਹਾਜ਼ ਨੂੰ ਮਾਰੀ ਟੱਕਰ ! ਵਿਦੇਸ਼ ਮੰਤਰਾਲੇ ਨੇ ਪਾਕਿ ਦੂਤਘਰ ਇੰਚਾਰਜ ਨੂੰ ਕੀਤਾ ਤਲਬ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਅਰਬ ਸਾਗਰ ‘ਚ ਅੰਤਰਰਾਸ਼ਟਰੀ ਜਲ ਸਰਹੱਦ ਦੇ ਅੰਦਰ ਪਾਕਿਸਤਾਨੀ ਜਲ ਸੈਨਾ ਦੇ ਇਕ ਜਹਾਜ਼ ਵਲੋਂ ਭਾਰਤੀ ਜਲ ਸੈਨਾ ਦੇ ਜਹਾਜ਼ ਨੂੰ ਟੱਕਰ ਮਾਰਨ ਦੇ ‘ਅਸਵੀਕਾਰਯੋਗ ਵਿਵਹਾਰ’ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਦੂਤਘਰ ਇੰਚਾਰਜ ਨੂੰ ਬੁੱਧਵਾਰ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਦੂਤਘਰ ਇੰਚਾਰਜ ਨੂੰ ਕਿਹਾ ਗਿਆ ਹੈ ਕਿ ਉਹ ਸੰਬੰਧਤ ਪਾਕਿਸਤਾਨੀ ਅਧਿਕਾਰੀਆਂ ਤੱਕ ਭਾਰਤ ਦਾ ਇਤਰਾਜ਼ ਪਹੁੰਚਾਉਣ ਅਤੇ ਅਜਿਹੀਆਂ ਘਟਨਾਵਾਂ ਦੋਹਰਾਉਣ ਤੋਂ ਰੋਕਣ ਲਈ ਸਾਰੀਆਂ ਫ਼ੌਜ ਇਕਾਈ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਦੇ ਪ੍ਰਬੰਧਾਂ ਦਾ ਸਨਮਾਨ ਕਰਨ। ਮੰਤਰਾਲਾ ਨੇ ਕਿਹਾ,”ਸਮੁੰਦਰ ‘ਚ ਪਾਕਿਸਤਾਨੀ ਜਲ ਸੈਨਿਕ ਇਕਾਈਆਂ ਦੇ ਅਸਵੀਕਾਰਯੋਗ ਅਤੇ ਗੈਰ-ਪੇਸ਼ੇਵਰ ਵਿਵਹਾਰ ਕਾਰਨ ਭਾਰਤੀ ਜਲ ਸੈਨਾ ਦੇ ਜਹਾਜ਼ ਨਾਲ ਟੱਕਰ ਹੋਈ। ਇਸ ਘਟਨਾ ‘ਤੇ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਦੂਤਘਰ ਇੰਚਾਰਜ ਨੂੰ ਅੱਜ ਵਿਦੇਸ਼ ਮੰਤਰਾਲਾ ‘ਚ ਤਲਬ ਕੀਤਾ ਗਿਆ।” ਮੰਤਰਾਲਾ ਨੇ ਕਿਹਾ,”ਅੰਤਰਰਾਸ਼ਟਰੀ ਜਲ ਖੇਤਰ ‘ਚ ਹੋਈ ਇਸ ਘਟਨਾ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਪਾਕਸਿਤਾਨੀ ਜਲ ਸੈਨਿਕ ਜਹਾਜ਼ ਦਾ ਇਹ ਵਿਵਾਹਰ ਅਪ੍ਰੈਲ 1991 ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ‘ਫੌਜ ਅਭਿਆਸਾਂ, ਯੁੱਧ ਅਭਿਆਸਾਂ ਅਤੇ ਫ਼ੌਜ ਟੁਕੜੀਆਂ ਦੀ ਆਵਾਜਾਈ ਧਈ ਅਗਾਊਂ ਸੂਚਨਾ’ ਸੰਬੰਧੀ ਸਮਝੌਤੇ ਦੀ ਧਾਰਾ 10 ਦੀ ਸਿੱਧੇ ਤੌਰ ‘ਤੇ ਉਲੰਘਣਾ ਸੀ।” ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸਲਾਮਾਬਾਦ ਸਥਿਤ ਭਾਰਤੀ ਦੂਤਘਰ ਦੇ ਇੰਚਾਰਜ ਨੂੰ ਵੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਸਾਹਮਣੇ ਇਸੇ ਤਰ੍ਹਾਂ ਦਾ ਵਿਰੋਧ ਦਰਜ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।

