
ਸ੍ਰੀ ਦਰਬਾਰ ਸਾਹਿਬ ਵਿਖੇ ਮਹੀਨਾਵਾਰ ਲੰਗਰ ਸੇਵਾ ਦੌਰਾਨ ਸੰਗਤਾਂ ਨੂੰ ਵੱਧ ਤੋਂ ਵੱਧ ਨਾਮ ਜਪਣ ਅਤੇ ਅੰਮ੍ਰਿਤਧਾਰੀ ਹੋਣ ਦੀ ਅਪੀਲ
ਅੰਮ੍ਰਿਤਸਰ – (ਆਵਾਜ਼ ਬਿਊਰੋ )ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੇ ਮਹੀਨਾਵਾਰ ਉਲੀਕੇ ਹੋਏ ਲੰਗਰ ਸੇਵਾ ਦੇ ਪ੍ਰੋਗਰਾਮ ਦੌਰਾਨ ਸੰਗਤਾਂ ਨੂੰ ਵੱਧ ਤੋਂ ਵੱਧ ਨਾਮ ਜਪਣ ਅਤੇ ਅੰਮ੍ਰਿਤਧਾਰੀ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਤੇ ਇੰਟਰਨੈਸ਼ਨਲ ਪੰਥਕ ਦਲ ਦੀ ਮਜਬੂਤੀ ਲਈ ਸੰਗਤਾਂ ਰੋਜ਼ਾਨਾ ਇੱਕ ਪਾਠ ਜਪੁਜੀ ਸਾਹਿਬ ਵਧੇਰੇ ਕਰਨ ਦਾ ਸਿਲਸਿਲਾ ਆਰੰਭਣ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਿਰਫ ਗੁਰਬਾਣੀ ਪਾਠ ਨੇ ਹੀ ਸਹਾਈ ਹੋਣਾ ਹੈ, ਇਸ ਤੋਂ ਬਿਨ੍ਹਾਂ ਸਿੱਖ ਪੰਥ ਨੂੰ ਕਿਸੇ ਹੋਰ ਸ਼ਕਤੀ ਦਾ ਕੋਈ ਸਹਾਰਾ ਨਹੀਂ ਹੈ। ਇਸ ਲਈ ਜੋ ਸੰਗਤਾਂ ਰੋਜ਼ਾਨਾ ਨਿੱਤਨੇਮ ਕਰਦੀਆਂ ਹਨ, ਉਹ ਨਿੱਤਨੇਮ ਤੋਂ ਵੱਖਰਾ ਇੱਕ ਹੋਰ ਜਪੁਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਨਾ ਯਕੀਨੀ ਬਣਾਉਣ। ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਨਵੰਬਰ ਮਹੀਨੇ ਦੀ ਲੰਗਰ ਸੇਵਾ 5 ਨਵੰਬਰ ਦਿਨ ਮੰਗਲਵਾਰ ਨੂੰ ਹੋਵੇਗੀ। ਦੇਸ਼ ਵਿਦੇਸ਼ ਦੀਆਂ ਜਿਨ੍ਹਾਂ ਸੰਗਤਾਂ ਨੇ ਇਸ ਸੇਵਾ ਵਿੱਚ ਸ਼ਾਮਿਲ ਹੋਣਾ ਹੈ, ਉਹ ਸਮੇਂ ਸਿਰ ਆਉਣ ਅਤੇ ਸੇਵਾ ਵਿੱਚ ਹਿੱਸਾ ਲੈਣ। ਸਿੰਘ ਸਾਹਿਬ ਨੇ ਇਸ ਮੌਕੇ ਇਹ ਵੀ ਕਿਹਾ ਕਿ ਇਸ ਲੰਗਰ ਸੇਵਾ ਵਿੱਚ ਪਿੰਡਾਂ ਵਿੱਚੋਂ ਆਉਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਸਿੰਘ ਸਾਹਿਬ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ, ਇੰਟਰਨੈਸ਼ਨਲ ਪੰਥਕ ਦਲ ਦੇ ਮੁੱਖ ਬੁਲਾਰੇ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਦਮਦਮੀ ਟਕਸਾਲ ਭਿੰਡਰਾਂਵਾਲੇ, ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੋਆਬਾ, ਸੰਤ ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲੇ ਕਾਰਜਕਾਰੀ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ, ਬਾਬਾ ਸੱਜਣ ਸਿੰਘ ਵਾੜਾਸ਼ੇਰ ਸਿੰਘ ਮੁੱਖ ਸਲਾਹਕਾਰ, ਜਥੇਦਾਰ ਦਲੀਪ ਸਿੰਘ ਚਕਰ ਕਨਵੀਨਰ ਇੰਟਰਨੈਸ਼ਨਲ ਪੰਥਕ ਦਲ ਅਤੇ ਹੋਰ ਪਾਰਟੀ ਅਹੁਦੇਦਾਰ ਅਤੇ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
Appeal for Naam Simran and Amritdhari Initiation during Monthly Langar Seva at Sri Darbar Sahib
Amritsar (AwaazeQaum Bureau): Former Jathedar of Sri Akal Takht Sahib and Patron of the International Panthic Dal, Singh Sahib Bhai Jasvir Singh Khalsa, urged devotees to engage in more Naam Simran and to embrace the Amritdhari way of life during his monthly Langar Seva program at Sri Darbar Sahib, Amritsar. He emphasized that the only way for the Sikh Panth to flourish and for the International Panthic Dal to strengthen is through the daily recitation of Japji Sahib. Singh Sahib stated that only Gurbani can lead to the prosperity of the Sikh community, and no other force can be relied upon. He called upon devotees already doing Nitnem to ensure they recite an additional Japji Sahib daily.
It was also announced that the next Langar Seva for November will take place on Tuesday, November 5th. Devotees from India and abroad were requested to arrive on time to participate in the service. Singh Sahib further noted the enthusiastic participation of village devotees in the seva. Several notable attendees, including Shiromani Committee members and leaders from the International Panthic Dal, such as Sant Baba Charanjit Singh Jassowal (Damdami Taksal Bhindranwale), Jathedar Swarnjit Singh (Misl Shaheedan Tarna Dal Doaba), and others, were present during the event in large numbers.