Plane crash in Canada; two Indian students killed
ਕੈਨੇਡਾ ‘ਚ ਜਹਾਜ਼ ਹਾਦਸਾ, ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
ਟੋਰਾਂਟੋ (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਤੋਂ ਦੁੱਖਦਾਇਕ ਖ਼ਬਰ ਸਾਹਮ੍ਣੇ ਆਈ ਹੈ। ਕੈਨੇਡਾ ਵਿੱਚ ਉਡਾਣ ਸਿਖਲਾਈ ਦੌਰਾਨ ਵਾਪਰੇ ਇੱਕ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਭਾਰਤੀ ਮਿਸ਼ਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਤਾਮਿਲਨਾਡੂ ਦੇ ਮਨੋਜ ਸ਼ਿਵਕੁਮਾਰ ਅਤੇ ਪੁਡੂਚੇਰੀ ਦੇ ਸ਼੍ਰੀਸ਼ਰਨ ਤਿਰੁਗਨਾਸੰਬੰਥਮ ਵਜੋਂ ਹੋਈ ਹੈ। ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਐਤਵਾਰ ਨੂੰ ਦੋਵਾਂ ਵਿਦਿਆਰਥੀਆਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। X ‘ਤੇ ਇੱਕ ਪੋਸਟ ਵਿੱਚ ਦੂਤਾਵਾਸ ਨੇ ਕਿਹਾ, “ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਤਾਮਿਲਨਾਡੂ ਦੇ ਮਨੋਜ ਸ਼ਿਵਕੁਮਾਰ ਅਤੇ ਪੁਡੂਚੇਰੀ ਦੇ ਸ਼੍ਰੀਸ਼ਰਨ ਤਿਰੁਗਨਾਸੰਬੰਥਮ ਦੇ ਦੇਹਾਂਤ ‘ਤੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ। ਦੋਵੇਂ ਭਾਰਤੀ ਵਿਦਿਆਰਥੀਆਂ ਦੀ ਕੈਨੇਡਾ ਵਿੱਚ ਉਡਾਣ ਸਿਖਲਾਈ ਦੌਰਾਨ ਇੱਕ ਦੁਖਦਾਈ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।” ਇਸ ਵਿੱਚ ਅੱਗੇ ਕਿਹਾ ਗਿਆ ਹੈ, “ਇਸ ਮੁਸ਼ਕਲ ਸਮੇਂ ਦੌਰਾਨ ਸਾਡੀ ਹਮਦਰਦੀ ਸੋਗ ਵਿੱਚ ਡੁੱਬੇ ਪਰਿਵਾਰਾਂ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਨਾਲ ਹੈ। ਅਸੀਂ ਲਾਸ਼ਾਂ ਨੂੰ ਭਾਰਤ ਵਾਪਸ ਭੇਜਣ ਲਈ ਪਰਿਵਾਰਾਂ ਨੂੰ ਹਰ ਸੰਭਵ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ।

