Air India Express flight affected by bad weather; lands at Varanasi Airport
ਖਰਾਬ ਮੌਸਮ ਕਾਰਨ ਪ੍ਰਭਾਵਿਤ Air India ਐਕਸਪ੍ਰੈੱਸ ਦੀ ਉਡਾਣ, ਵਾਰਾਣਸੀ ਏਅਰਪੋਰਟ ਹੋਈ ਲੈਂਡਿੰਗ
ਬਾਬਤਪੁਰ (ਆਵਾਜ਼ਿ ਕੌਮ ਬਿਊਰੋ)-ਮੁੰਬਈ ਤੋਂ ਰਾਂਚੀ ਜਾ ਰਹੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਨੂੰ ਖਰਾਬ ਮੌਸਮ ਕਾਰਨ ਐਤਵਾਰ ਨੂੰ ਵਾਰਾਣਸੀ ਡਾਇਵਰਟ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਸਵੇਰੇ 9.05 ਵਜੇ ਬਾਬਤਪੁਰ ਏਅਰਪੋਰਟ ’ਤੇ ਉਤਰਿਆ ਹੈ। ਇਸ ਜਹਾਜ਼ ’ਚ 148 ਯਾਤਰੀ ਸਵਾਰ ਸਨ। ਦੱਸ ਦੇਈਏ ਕਿ ਆਈ. ਐਕਸ. 1237 ਜਹਾਜ਼ ਨੇ ਮੁੰਬਈ ਤੋਂ ਸਵੇਰੇ 6.17 ਵਜੇ ਉਡਾਣ ਭਰੀ ਸੀ ਅਤੇ ਉਸ ਨੇ 8.20 ਵਜੇ ਰਾਂਚੀ ਪਹੁੰਚਣਾ ਸੀ। ਖਰਾਬ ਮੌਸਮ ਕਾਰਨ ਰਾਂਚੀ ਏ. ਟੀ. ਸੀ. ਨੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਨੇ ਵਾਰਾਣਸੀ ਏ. ਟੀ. ਸੀ. ਤੋਂ ਲੈਂਡਿੰਗ ਦੀ ਇਜਾਜ਼ਤ ਮੰਗੀ। ਬਾਬਤਪੁਰ ’ਚ ਜਹਾਜ਼ ’ਚ ਈਂਧਨ ਭਰਿਆ ਗਿਆ। ਰਾਂਚੀ ’ਚ ਮੌਸਮ ਸਾਫ਼ ਹੋਣ ਤੋਂ ਬਾਅਦ ਜਹਾਜ਼ ਨੇ ਸਵੇਰੇ 10.05 ਵਜੇ ਉਡਾਣ ਭਰੀ।

