Employer was not paying ₹10,000 in outstanding wages; employee torched goods worth ₹24 crore
ਮਾਲਕ ਨਹੀਂ ਦੇ ਰਹੇ ਸੀ 10,000 ਦਾ ਬਕਾਇਆ ਤਨਖਾਹ, ਕਰਮਚਾਰੀ ਨੇ ਫੂਕ ‘ਤਾ 24 ਕਰੋੜ ਦਾ ਸਮਾਨ
ਸੂਰਤ (ਆਵਾਜ਼ਿ ਕੌਮ ਬਿਊਰੋ)- ਗੁਜਰਾਤ ’ਚ ਸੂਰਤ ਦੇ ਸੰਗਿਨੀ ਟੈਕਸਟਾਈਲ ਮਾਰਕੀਟ ’ਚ 9 ਸਤੰਬਰ ਦੀ ਰਾਤ ਭਿਆਨਕ ਅੱਗ ਲੱਗ ਗਈ ਸੀ। ਇਸ ਘਟਨਾ ’ਚ 14 ਦੁਕਾਨਦਾਰਾਂ ਨੂੰ 24 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਹੁਣ ਇਸ ਮਾਮਲੇ ’ਚ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਅੱਗ ਮਾਰਕੀਟ ’ਚ ਹੀ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਲਾਈ ਸੀ। ਮੁਲਜ਼ਮ ਦੀ ਪਛਾਣ ਅਕਾਊਂਟੈਂਟ ਦਾ ਕੰਮ ਕਰਨ ਵਾਲੇ ਵਿਨੋਦ ਪੰਡਿਤ ਸਾਵਲੇ (33) ਵਜੋਂ ਹੋਈ ਹੈ। ਸੂਰਤ ਕ੍ਰਾਈਮ ਬ੍ਰਾਂਚ ਦੀ ਪੁੱਛਗਿੱਛ ’ਚ ਮੁਲਜ਼ਮ ਨੇ ਦੱਸਿਆ ਕਿ ਉਸ ਨੇ 10 ਹਜ਼ਾਰ ਰੁਪਏ ਦੇ ਬਕਾਇਆ ਤਨਖਾਹ ਨੂੰ ਲੈ ਕੇ 2 ਮਾਲਕਾਂ ਤੋਂ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਲਈ ਉਹ 150 ਰੁਪਏ ਦਾ ਪੈਟਰੋਲ ਖਰੀਦ ਕੇ ਲਿਆਇਆ ਸੀ ਅਤੇ ਦੁਕਾਨ ਦੇ ਬਾਹਰ ਰੱਖੇ ਕੱਪੜਿਆਂ ਦੇ ਪਾਰਸਲ ਨੂੰ ਅੱਗ ਲਾ ਕੇ ਫਰਾਰ ਹੋ ਗਿਆ ਸੀ। ਹਾਲਾਂਕਿ, ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਨਾਲ ਕਈ ਹੋਰ ਦੁਕਾਨਦਾਰਾਂ ਦਾ ਵੀ ਕਰੋੜਾਂ ਦਾ ਨੁਕਸਾਨ ਹੋ ਜਾਵੇਗਾ।

