Asia Cup Final: Indian women’s cricket team wins gold medal by defeating Sri Lanka
Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ
Tokeo, (ਆਵਾਜ਼ਿ ਕੌਮ ਬਿਊਰੋ)-ਏਸ਼ੀਆ ਕੱਪ 2026 ਦੇ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਅੱਜ ਭਾਰਤ ਨੇ ਸ਼੍ਰੀਲੰਕਾ ਨੂੰ .. ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਮੰਧਾਨਾ ਦੀਆਂ 79 ਦੌੜਾਂ, ਰਿਚਾ ਘੋਸ਼ ਦੀਆਂ 49 ਦੌੜਾਂ ਤੇ ਸ਼ੈਫਾਲੀ ਵਰਮਾ ਦੀਆਂ 48 ਦੌੜਾਂ ਦੀ ਬਦੌਲਤ ਨੇ ਨਿਰਧਾਰਤ 20 ਓਵਰਾਂ ‘ਚ 3 ਵਿਕਟਾਂ ਗੁਆ ਕੇ 216 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 217 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 15.4 ਓਵਰਾਂ ‘ਚ ਆਲਆਊਟ ਹੋ ਕੇ 69 ਦੌੜਾਂ ਹੀ ਬਣਾ ਸਕੀ ਤੇ 147 ਨਾਲ ਮੈਚ ਹਾਰ ਗਈ। ਸ਼੍ਰੀਲੰਕਾ ਲਈ ਕਪਤਾਨ ਚਮਾਰੀ ਅੱਟਾਪੱਟੂ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਵਿਸ਼ਾ ਦਿਲਹਾਰੀ ਨੇ 11 ਦੌੜਾਂ ਤੇ ਕੌਸ਼ਨੀ ਨੇ 10 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਪਾਰ ਨਾ ਕਰ ਸਕੀ। ਭਾਰਤ ਲਈ ਸ਼ੈਫਾਲੀ ਵਰਮਾ ਨੇ 2, ਦੀਪਤੀ ਸ਼ਰਮਾ ਨੇ 3, ਸ਼੍ਰੇਅੰਕਾ ਪਾਟਿਲ ਨੇ 2 ਤੇ ਸ਼੍ਰੀ ਚਰਣੀ ਨੇ 2 ਵਿਕਟਾਂ ਲਈਆਂ।

