Senior Punjab IAS officer on ED’s radar! Raid at GMADA office continues for the second day
ਪੰਜਾਬ ਦੇ ਸੀਨੀਅਰ IAS ਅਧਿਕਾਰੀ ED ਦੀ ਰਾਡਾਰ ‘ਤੇ! ਗਮਾਡਾ ਦਫ਼ਤਰ ‘ਚ ਦੂਜੇ ਦਿਨ ਵੀ ਰੇਡ ਜਾਰੀ
ਮੋਹਾਲੀ (ਆਵਾਜ਼ਿ ਕੌਮ ਬਿਊਰੋ)-ਗਮਾਡਾ ‘ਚ ਬੀਤੇ ਦਿਨ ਈ. ਡੀ. ਦੇ ਅਧਿਕਾਰੀਆਂ ਵਲੋਂ ਕੀਤੀ ਗਈ ਛਾਪੇਮਾਰੀ ਅੱਜ ਦੂਜੇ ਦਿਨ ਵੀ ਜਾਰੀ ਰਹੀ। ਈ. ਡੀ. ਦੀ ਜਾਂਚ ਦੌਰਾਨ ਗਮਾਡਾ ‘ਚ ਵੱਡੇ ਪੱਧਰ ‘ਤੇ ਊਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਈ. ਡੀ. ਦੀਆਂ ਟੀਮਾਂ ਨੇ ਗਮਾਡਾ ਦਫ਼ਤਰ ‘ਚੋਂ ਵੱਡੀ ਮਾਤਰਾ ‘ਚ ਫਾਈਲਾਂ ਕਬਜ਼ੇ ‘ਚ ਲਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਹੁਣ ਗਮਾਡਾ ਤਤਕਾਲੀ ਅਧਿਕਾਰੀ ਦੇ ਘਰਾਂ ਤੱਕ ਪਹੁੰਚ ਗਈ ਹੈ। ਗਮਾਡਾ ‘ਚ ਮੁੱਖ ਪ੍ਰਸ਼ਾਸਕ ਦੇ ਅਹੁਦਿਆਂ ‘ਤੇ ਰਹੇ ਅਧਿਕਾਰੀ ਈ. ਡੀ. ਦੀ ਰਾਡਾਰ ‘ਤੇ ਹਨ। ਕੰਪਿਊਟਰ ਸਿਸਟਮ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਕਬਜ਼ੇ ‘ਚ ਲਿਆ ਗਿਆ ਦੱਸਿਆ ਜਾ ਰਿਹਾ ਹੈ। ਪੈਨ ਡਰਾਈਵ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਦੀ ਟੀਮ ਨੇ ਇਕ ਆਈ. ਏ. ਐੱਸ. ਅਧਿਕਾਰੀ ਰਾਜੀਵ ਗੁਪਤਾ ਦੇ ਚੰਡੀਗੜ੍ਹ ਸਥਿਤ ਘਰ ‘ਚ ਵੀ ਛਾਪੇਮਾਰੀ ਕੀਤੀ ਗਈ ਹੈ। ਦੱਸ ਦੇਈਏ ਰਾਜੀਵ ਗੁਪਤਾ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਹਿ ਚੁੱਕੇ ਬਾਕੀ ਅਧਿਕਾਰੀ ਵੀ ਈ. ਡੀ. ਦੇ ਨਿਸ਼ਾਨੇ ‘ਤੇ ਹਨ। ਅਜਿਹੇ ਕਈ ਅਧਿਕਾਰੀ ਹੁਣ ਵੀ ਪੰਜਾਬ ‘ਚ ਅਹਿਮ ਅਹੁਦਿਆਂ ‘ਤੇ ਤਾਇਨਾਤ ਹਨ।

