13 people, including a Sub-Inspector, die in accidents during Ganesh immersion in Telangana
ਤੇਲੰਗਾਨਾ ’ਚ ਗਣੇਸ਼ ਵਿਸਰਜਨ ਦੌਰਾਨ ਹਾਦਸਿਆਂ ’ਚ ਸਬ-ਇੰਸਪੈਕਟਰ ਸਮੇਤ 13 ਦੀ ਮੌਤ
ਹੈਦਰਾਬਾਦ (ਆਵਾਜ਼ਿ ਕੌਮ ਬਿਊਰੋ)-ਤੇਲੰਗਾਨਾ ਵਿਚ ਗਣੇਸ਼ ਵਿਸਰਜਨ ਦੌਰਾਨ ਵੱਖ-ਵੱਖ ਘਟਨਾਵਾਂ ਵਿਚ 13 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 26 ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ ਇਕ ਪੁਲਸ ਸਬ-ਇੰਸਪੈਕਟਰ ਵੀ ਸ਼ਾਮਲ ਹੈ। ਤੇਲੰਗਾਨਾ ਦੇ ਡੀ. ਜੀ. ਪੀ. ਸੀ. ਵੀ. ਆਨੰਦ ਨੇ ਇਸ ਦੀ ਜਾਣਕਾਰੀ ਦਿੱਤੀ। ਡੀ. ਜੀ. ਪੀ. ਨੇ ਦੱਸਿਆ ਕਿ ਸੂਬੇ ਭਰ ਵਿਚ ਗਣੇਸ਼ ਵਿਸਰਜਨ ਦੌਰਾਨ ਕੁੱਲ 13 ਲੋਕਾਂ ਦੀ ਜਾਨ ਗਈ, ਇਨ੍ਹਾਂ ਵਿਚ ਇਕ ਸਬ-ਇੰਸਪੈਕਟਰ ਵੀ ਸ਼ਾਮਲ ਹੈ। ਉੱਥੇ ਹੀ ਵੱਖ-ਵੱਖ ਘਟਨਾਵਾਂ ਵਿਚ 26 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਇਨ੍ਹਾਂ ਮੌਤਾਂ ਅਤੇ ਹਾਦਸਿਆਂ ਦੀਆਂ ਬਾਰੇ ਫਿਲਹਾਲ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਡੀ. ਜੀ. ਪੀ. ਨੇ ਸੂਬੇ ਵਿਚ ਗਣੇਸ਼ ਉਤਸਵ ਦੌਰਾਨ ਸਥਾਪਤ ਕੀਤੀਆਂ ਗਈਆਂ ਮੂਰਤੀਆਂ ਦੇ ਅੰਕੜੇ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਤੇਲੰਗਾਨਾ ਵਿਚ ਅਧਿਕਾਰਤ ਤੌਰ ’ਤੇ ਲੱਗਭਗ 1.24 ਲੱਖ ਗਣੇਸ਼ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਸਨ।

